ਮਿਸਰ : ਤਿੰਨ ਮੰਜਿਲਾ ਇਮਾਰਤ ਡਿੱਗੀ, ਪੰਜ ਦੀ ਮੌਤ

ਕਾਹਿਰਾ,4 ਦਸੰਬਰ, ਹ.ਬ.: ਮਿਸਰ ਦੇ ਇਸਕੰਦਰਿਆ ਸ਼ਹਿਰ 'ਚ ਇਕ ਇਮਾਰਤ ਢਹਿਣ ਨਾਲ ਕਾਰਨ ਘੱਟੋਂ ਘੱਟ ਪੰਜ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਇਕ ਅਧਿਕਾਰੀ ਨੇ ਦਸਿਆ ਕਿ ਬਚਾਅ ਕਰਮੀ ਮੋਹਰਮ ਬੇਕ 'ਚ ਢਹੀ ਤਿੰਲ ਮੰਜਿਲਾ ਇਮਾਰਤ ਦੇ ਮਲਬੇ 'ਚ ਲੋਕਾਂ ਦੀ ਤਲਾਸ਼ ਕਰ ਰਹੇ ਹਨ। ਗੁਪਤ ਸੂਚਨਾ ਦੇ ਅਧਾਰ 'ਤੇ ਇਕ ਅਧਿਕਾਰੀ ਨੇ ਦਸਿਆ ਕਿ ਮਾਰੇ ਗਏ ਲੋਕਾਂ 'ਚ ਦੋ ਲੜਕੀਆਂ ਵੀ ਸ਼ਾਮਲ ਹਨ। ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ ਅਤੇ ਇਮਾਰ 'ਚ ਰਹਿਣ ਵਾਲੇ ਲੋਕਾਂ ਦੇ ਰਿਸ਼ਤੇਦਾਰਾਂ ਨੂੰ ਘਟਨਾਸਥਲ ਤੋਂ ਦੂਰ ਰੱਖ ਰਹੀ ਹੈ। ਕਰਮਚਾਰੀ ਬੁਲਡੋਜ਼ਰ ਨਾਲ ਮਲਬਾ ਹਟਾ ਰਹੇ ਹਨ। 
ਇਸਕੰਦਰਿਆ ਦੇ ਗਵਰਨਰ ਮੁਹੰਮਦ ਅਲ-ਸ਼ਰੀਫ ਨੇ ਇਕ ਵੀਡੀਉ 'ਚ ਦਸਿਆ ਕਿ ਰੀਪੋਰਟ ਮੁਤਾਬਕ ਘਟਨਾ ਦੇ ਸਮੇਂ ਦੋ ਪਰਵਾਰਾਂ ਦੇ ਨੌ ਮੈਂਬਰ ਮੌਜੂਦ ਸਨ। ਇਮਰਾਤ ਡਿਗਣ ਦੇ ਕਾਰਨ ਦਾ ਹਾਲੇ ਪਤਾ ਨਹੀਂ ਚੱਲ ਸਕਿਆ ਹੈ। ਅਲ ਸ਼ਰੀਫ ਨੇ ਦਸਿਆ ਕਿ ਇਹ ਇਕ ਪੁਰਾਣੀ ਇਮਾਰਤ ਸੀ ਅਤੇ 1940 'ਚ ਇਸ ਦਾ ਨਿਰਮਾਣ ਹੋਇਆ ਸੀ।  

 

ਹੋਰ ਖਬਰਾਂ »

ਹਮਦਰਦ ਟੀ.ਵੀ.