ਓਟਾਵਾ, 4 ਦਸੰਬਰ ਹ.ਬ. :  ਕੋਰੋਨਾ ਦਾ ਖੌਫ਼ ਹਰ ਪਾਸੇ ਫੈਲਿਆ ਹੋਇਆ ਹੈ। ਇਸੇ ਡਰ ਨੂੰ ਅਤੇ ਇਸ ਬੀਮਾਰੀ ਨੂੰ ਖ਼ਤਮ ਕਰਨ ਲਈ ਕੈਨੇਡਾ ਸਰਕਾਰ ਪੱਬਾਂ ਭਾਰ ਹੋ ਕੇ ਕੋਸ਼ਿਸ਼ਾਂ ਕਰ ਰਿਹਾ ਹੈ। ਕੈਨੇਡਾ ਸਰਕਾਰ ਦਾ ਟਾਰਗੈਟ ਹੈ ਕਿ ਨਵੇਂ ਸਾਲ 2021 ਦੇ ਪਹਿਲੇ ਮਹੀਨੇਹੀ ਉਹ ਆਪਣੇ ਦੇਸ਼ ਵਾਸੀਆਂ ਨੂੰ ਕੋਰੋਨਾ ਦਾ ਟੀਕਾ ਲਵਾ ਦਵੇ। ਕੈਨੇਡਾ ਵਿਚ ਟੀਕਾ ਵੰਡਣ ਵਾਲੇ ਵਿਭਾਗ ਦੇ ਮੁਖੀ ਸਜ਼ਾਰ ਮੇਜਰ ਜਨਰਲ ਡੈਨੀ ਫਾਰਟੀਨ ਨੇ ਕਾਨਫਰੰਸ ਵਿਚ ਇਸ ਦੀ ਪੁਸ਼ਟੀ ਕਰਦਿਆਂ ਲੋਕਾਂ ਨੂੰ ਭਰੋਸਾ ਦਿਤਾ ਹੈ ਕਿ ਉਹ ਨਿਸ਼ਚਿੰਤ ਹੋ ਜਾਣ ਕਿਉਂ ਕਿ ਟੀਕਾ ਛੇਤੀ ਹੀ ਤਿਆਰ ਹੋ ਕੇ ਲੋਕਾਂ ਤਕ ਪੁੱਜ ਜਾਵੇਗਾ।
ਦਸਣਯੋਗ ਹੈ ਕਿ ਕੈਨੇਡਾ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਲਗਭਗ 3,90,000 ਹੋ ਗਈ ਹੈ ਅਤੇ ਕੋਰੋਨਾ ਕਾਰਨ ਦੇਸ਼ ਵਿਚ 12,300 ਲੋਕ ਜਾਨ ਗੁਆ ਚੁੱਕੇ ਹਨ।  ਇੱਥੋਂ ਦੇ ਸੂਬੇ ਕਿਊਬਿਕ ਤੇ ਓਂਟਾਰੀਓ ਕੋਰੋਨਾ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ।
ਮੇਜਰ ਜਨਰਲ ਡੈਨੀ ਫਾਰਟੀਨ ਨੇ ਕਿਹਾ ਕਿ ਟੀਕੇ ਨੂੰ ਮਨਜ਼ੂਰੀ ਮਿਲਣ ਦੇ ਬਾਅਦ ਇਸ ਦੇ ਕੈਨੇਡਾ ਆਉਣ ਦੀ ਉਹ ਉਡੀਕ ਕਰ ਰਹੇ ਹਨ ਤੇ ਉਨ੍ਹਾਂ ਨੇ ਆਪਣੀ ਫ਼ੌਜ ਨੂੰ ਇਸ ਟੀਕੇ ਨੂੰ ਦੇਸ਼ ਭਰ ਵਿਚ ਪਹੁੰਚਾਉਣ ਅਤੇ ਸਹੀ ਵੰਡ ਦੀ ਜ਼ਿੰਮੇਵਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਸਰਕਾਰ ਨੇ 7 ਬਾਇਓਟੈਕਨਾਲਜੀ ਕੰਪਨੀਆਂ ਨਾਲ ਕੋਰੋਨਾ ਟੀਕੇ ਦੀ ਖਰੀਦ ਲਈ ਸਮਝੌਤੇ ਕੀਤੇ ਹਨ ਤਾਂ ਕਿ ਟੀਕੇ ਦੀ ਘਾਟ ਨਾ ਆਵੇ ਅਤੇ ਜਲਦੀ ਤੋਂ ਜਲਦੀ ਸਭ ਨੂੰ ਟੀਕਾ ਲਗਾਇਆ ਜਾ ਸਕੇ।

ਹੋਰ ਖਬਰਾਂ »

ਕੈਨੇਡਾ

ਹਮਦਰਦ ਟੀ.ਵੀ.