ਨਵੀਂ ਦਿੱਲੀ, 4 ਦਸੰਬਰ, ਹ.ਬ. : ਹਰ ਸਿਹਤਮੰਦ ਇਨਸਾਨ 350 ਐੱਮਐੱਲ ਤਕ ਖ਼ੂਨ ਦਾਨ ਕਰ ਸਕਦਾ ਹੈ। ਮਨੁੱਖੀ ਸਰੀਰ ਇਸ ਕਮੀ ਨੂੰ 24 ਘੰਟੇ ਤੋਂ 7 ਦਿਨਾਂ ਦੇ ਅੰਦਰ-ਅੰਦਰ ਕੁਦਰਤੀ ਰੂਪ ਨਾਲ ਪੂਰਾ ਕਰ ਦਿੰਦਾ ਹੈ। ਖ਼ੂਨ ਦਾਨ ਕਰਨ ਲਈ ਲਗਪਗ ਇਕ ਘੰਟੇ ਦਾ ਸਮਾਂ ਲਗਦ ਖ਼ੂਨ ਦਾ ਕੋਈ ਬਦਲ ਨਹੀਂ। ਇਹ ਬਣਾਇਆ ਨਹੀਂ ਜਾ ਸਕਦਾ ਤੇ ਨਾ ਹੀ ਇਸ ਨੂੰ ਲੰਬੇ ਸਮੇਂ ਤਕ ਰੱਖਿਆ ਜਾ ਸਕਦਾ। ਖ਼ੂਨ ਦੀ ਕਮੀ ਨੂੰ ਪੂਰਾ ਕਰਨ ਲਈ ਖ਼ੂਨਦਾਨ ਦੀ ਲਗਾਤਾਰ ਲੋੜ ਹੈ। ਤੁਹਾਡੇ ਵੱਲੋਂ ਦਾਨ ਕੀਤੇ ਗਏ ਖ਼ੂਨ ਨਾਲ ਕਿਸੇ ਵਿਅਕਤੀ ਨੂੰ ਇਲਾਜ ਦੌਰਾਨ ਜਣੇਪੇ ਜਾਂ ਸੱਟ ਲੱਗਣ 'ਤੇ ਵੱਡੀ ਮਾਤਰਾ ਵਿਚ ਖ਼ੂਨ ਵਗਣ ਕਾਰਨ ਪੈਦਾ ਹੋਈ ਕਮੀ ਨੂੰ ਪੂਰਾ ਕਰ ਕੇ ਬਚਾਇਆ ਜਾ ਸਕਦਾ ਹੈ। ਖ਼ੂਨ ਦੀ ਲੋੜ ਕੈਂਸਰ ਦੇ ਮਰੀਜ਼ਾਂ ਜਾਂ ਹੀਮੋਫਿਲੀਆ, ਥੈਲੇਸੀਮੀਆ ਜਾਂ ਅਨੀਮੀਆ ਦੇ ਮਰੀਜ਼ਾਂ ਨੂੰ ਹੁੰਦੀ ਹੈ। ਕੋਈ ਨਹੀਂ ਜਾਣਦਾ ਕਿ ਸਾਨੂੰ ਕਦੋਂ ਤੇ ਕਿੱਥੋਂ ਖ਼ੂਨ ਦੀ ਲੋੜ ਪੈ ਜਾਵੇ? ਖ਼ੂਨ ਦਾਨ ਕਰ ਕੇ ਅਸੀਂ ਆਪਣੇ ਖ਼ੂਨ ਦੇ ਗਰੁੱਪ ਤੋਂ ਜਾਣੂ ਹੋ ਜਾਂਦੇ ਹਾਂ। ਇਸ ਨਾਲ ਆਪਣੀ ਸਿਹਤ ਦੀ ਜਾਂਚ ਵੀ ਹੋ ਜਾਂਦੀ ਹੈ। ਮਨੁੱਖ ਦੇ ਖ਼ੂਨ ਦੇ ਏ-ਪਾਜ਼ੇਟਿਵ, ਬੀ-ਪਾਜ਼ੇਟਿਵ, ਓ-ਪਾਜ਼ੇਟਿਵ, ਏਬੀ-ਪਾਜ਼ੇਟਿਵ, ਏ-ਨੈਗੇਟਿਵ, ਬੀ-ਨੈਗੇਟਿਵ, ਓ-ਨੈਗੇਟਿਵ, ਏਬੀ-ਨੈਗੇਟਿਵ ਗਰੁੱਪ ਹੁੰਦੇ ਹਨ। ਦੂਸਰਿਆਂ ਦੀ ਜ਼ਿੰਦਗੀ ਬਚਾਉਣ ਤੇ ਮਾਨਵਤਾ ਦੀ ਸੇਵਾ ਲਈ ਸਮਾਜਿਕ ਤੇ ਨੈਤਿਕ ਕਦਰਾਂ-ਕੀਮਤਾਂ ਲਈ ਆਪਣੀ ਮਰਜ਼ੀ ਅਨੁਸਾਰ ਬਿਨਾਂ ਆਰਥਿਕ ਲਾਭ ਤੋਂ ਦਾਨ ਕੀਤਾ ਗਿਆ ਖ਼ੂਨ ਹੀ ਖ਼ੂਨ ਦਾ ਸਿਹਤਮੰਦ ਸਰੋਤ ਹੈ। ਕਿੱਤਾਮੁਖੀ ਖ਼ੂਨਦਾਨੀਆਂ ਤੋਂ ਖ਼ੂਨ ਲੈਣਾ ਆਪਣੇ ਦੇਸ਼ ਵਿਚ 1 ਜਨਵਰੀ 1998 ਤੋਂ ਬੰਦ ਕੀਤਾ ਹੋਇਆ ਹੈ। ਵੱਧ ਤੋਂ ਵੱਧ ਸਵੈ-ਇੱਛੁਕ ਖ਼ੂਨਦਾਨ ਹੀ ਸਮਾਜ ਲਈ ਸੁਰੱਖਿਆ ਹੈ। ਪਹਿਲੀ ਵਾਰ ਖ਼ੂਨ ਦਾਨ ਕਰਨ ਲਈ 18 ਤੋਂ 60 ਸਾਲ, ਦੂਸਰੀ ਵਾਰ ਖ਼ੂਨ ਦਾਨ ਕਰਨ ਲਈ 18 ਤੋਂ 65 ਸਾਲ ਉਮਰ ਹੋਣੀ ਜ਼ਰੂਰੀ ਹੈ, ਜਦੋਂਕਿ ਵਜ਼ਨ 45 ਕਿੱਲੋ ਜਾਂ ਇਸ ਤੋਂ ਵੱਧ ਹੋਵੇ। ਵਿਅਕਤੀ ਦੀ ਪਲਸ 60 ਤੋਂ 100 ਤੇ ਬਲੱਡ ਪ੍ਰੈਸ਼ਰ 80 ਤੋਂ 120 ਹੋਣਾ ਜ਼ਰੂਰੀ ਹੈ। ਉਸ ਵਿਚ ਹੀਮੋਗਲੋਬਿਨ ਦੀ ਮਾਤਰਾ ਘੱਟੋ-ਘੱਟ 12.5 ਗ੍ਰਾਮ ਅਤੇ ਤਾਪਮਾਨ 37.5 ਸੈਂਟੀਗ੍ਰੇਡ ਤੋਂ ਵੱਧ ਨਹੀਂ ਹੋਣਾ ਚਾਹੀਦਾ। ਔਰਤਾਂ 120 ਦਿਨਾਂ ਬਾਅਦ ਅਤੇ ਮਰਦ 90 ਦਿਨਾਂ ਬਾਅਦ ਖ਼ੂਨ ਦਾਨ ਕਰ ਸਕਦੇ ਹਨ।
 

ਹੋਰ ਖਬਰਾਂ »

ਹਮਦਰਦ ਟੀ.ਵੀ.