ਮੁੰਬਈ, 4 ਦਸੰਬਰ, ਹ.ਬ. : ਵੀਰਵਾਰ ਨੂੰ ਟਵਿੱਟਰ 'ਤੇ ਇਕ ਵੱਡੀ ਫਾਈਟ ਦੇਖਣ ਨੂੰ ਮਿਲੀ। ਬੇਬਾਕ ਅਦਾਕਾਰਾ ਕੰਗਨਾ ਰਣੌਤ ਇਸ ਵਾਰ ਪੰਜਾਬੀ ਸੁਪਰ ਸਟਾਰ ਦਿਲਜੀਤ ਦੁਸਾਂਝ ਨਾਲ ਭਿੜ ਗਈ। ਕੰਗਨਾ ਦੇ ਭੜਕਾਹਟ ਦੀ ਵਜ੍ਹਾ ਬਣਿਆ ਇਕ ਵੀਡੀਓ, ਜਿਸ ਨੂੰ ਦਿਲਜੀਤ ਨੇ ਸ਼ੇਅਰ ਕਰਦੇ ਹੋਏ ਕੰਗਨਾ ਨੂੰ ਟੈਗ ਕਰ ਦਿੱਤਾ। ਇਸ ਵੀਡੀਓ ਵਿਚ ਕਿਸਾਨ ਅੰਦੋਲਨ ਵਿਚ ਨਜ਼ਰ ਆਈ ਬਹੁਚਰਚਿਤ ਬਜ਼ੁਰਗ ਮਹਿੰਦਰ ਕੌਰ ਕੰਗਨਾ ਦੇ ਸ਼ਾਹੀਨ ਬਾਗ ਵਾਲੇ ਵਿਵਾਦਿਤ ਟਵੀਟ ਦਾ ਜਵਾਬ ਦੇ ਰਹੀ ਹੈ। ਇਸ ਤੋਂ ਬਾਅਦ ਕੰਗਨਾ ਅਤੇ ਦਿਲਜੀਤ ਵਿਚਕਾਰ ਟਵੀਟ ਯੁੱਧ ਛਿੜ ਗਿਆ। ਦਿਲਜੀਤ ਨੇ ਮਹਿੰਦਰ ਕੌਰ ਦਾ ਵੀਡੀਓ ਸ਼ੇਅਰ ਕਰਕੇ ਰੋਮਨ ਪੰਜਾਬੀ ਵਿਚ ਲਿਖਿਆ-ਸਤਿਕਾਰਯੋਗ ਮਹਿੰਦਰ ਕੌਰ ਜੀ। ਕੰਗਨਾ ਰਣੌਤ, ਸਬੂਤ ਦੇ ਨਾਲ ਇਹ ਸੁਣ ਲਓ। ਬੰਦੇ ਨੂੰ ਏਨਾ ਅੰਨਾ ਵੀ ਨਹੀਂ ਹੋਣਾ ਚਾਹੀਦਾ ਕਿ ਕੁਝ ਵੀ ਬੋਲਦਾ ਰਹੇ। ਇਸ ਟਵੀਟ ਤੋਂ ਬੁਰੀ ਤਰ੍ਹਾਂ ਭੜਕੀ ਕੰਗਨਾ ਨੇ ਦਿਲਜੀਤ ਨੂੰ ਜਵਾਬ ਦਿੱਤਾ,'ਓ ਕਰਨ ਜੌਹਰ ਦੇ ਪਾਲਤੂ, ਜੋ ਦਾਦੀ ਸ਼ਾਹੀਨ ਬਾਗ ਵਿਚ ਆਪਣੀ ਸਿਟੀਜ਼ਨਸ਼ਿਪ ਲਈ ਪ੍ਰੋਟੈਸਟ ਕਰ ਰਹੀ ਸੀ,ਉਹ ਬਿਲਕਿਸ ਦਾਦੀ ਜਾਰੀ ਫਾਰਮਰਜ਼ ਦੇ ਐਮਐਸਪੀ ਲਈ ਵੀ ਪ੍ਰੋਟੈਸਟ ਕਰਦੇ ਹੋਏ ਦਿਖੀ। ਮਹਿੰਦਰ ਕੌਰ ਜੀ ਨੂੰ ਤਾਂ ਮੈਂ ਜਾਣਦੀ ਵੀ ਨਹੀਂ। ਕੀ ਡਰਾਮਾ ਚਲਾਇਆ ਹੈ ਤੁਸੀਂ ਲੋਕਾਂ ਨੇ? ਇਸ ਨੂੰ ਹੁਣੇ ਬੰਦ ਕਰੋ। ਇਸੇ ਟਵੀਟ ਦੇ ਜਵਾਬ ਵਿਚ ਕੰਗਨਾ ਨੇ ਲਿਖਿਆ,'ਸੁਣੋ ਗਿੱਦੋ ਮੇਰੀ ਖਾਮੋਸ਼ੀ ਨੂੰ ਮੇਰੀ ਕਮਜ਼ੋਰੀ ਨਾ ਸਮਝਣਾ, ਮੈਂ ਸਭ ਦੇਖ ਰਹੀ ਹਾਂ। ਕਿਸ ਕਿਸ ਤਰ੍ਹਾਂ ਤੁਸੀਂ ਝੂਠ ਬੋਲ ਕੇ ਮਾਸੂਮਾਂ ਨੂੰ ਭੜਕਾ ਰਹੇ ਹੋ ਅਤੇ ਉਨ੍ਹਾਂ ਦਾ ਇਸਤੇਮਾਲ ਕਰ ਰਹੇ ਹੋ, ਜਦੋਂ ਸ਼ਾਹੀਨ ਬਾਗ ਵਾਂਗ ਇਨ੍ਹਾਂ ਧਰਨਿਆਂ ਦਾ ਰਹੱਸ ਖੁੱਲ੍ਹੇਗਾ ਤਾਂ ਮੈਂ ਇਕ ਸ਼ਾਨਦਾਰ ਸਪੀਚ ਲਿਖੂੰਗੀ ਤੇ ਤੁਹਾਡੇ ਲੋਕਾਂ ਦਾ ਮੂੰਹ ਕਾਲਾ ਕਰੂੰਗੀ..ਬੱਬਰ ਸ਼ੇਰਨੀ। ਕੰਗਨਾ ਦੀ ਟਵੀਟ 'ਤੇ ਰੀਟਵੀਟ ਕਰਦੇ ਹੋਏ ਦਿਲਜੀਤ ਨੇ ਲਿਖਿਆ,'ਤੂੰ ਜਿੰਨੇ ਲੋਕਾਂ ਨਾਲ ਫਿਲਮ ਕੀਤੀ, ਤੂੰ ਉਨ੍ਹਾਂ ਸਾਰਿਆਂ ਦੀ ਪਾਲਤੂ ਹੈਂ?

ਹੋਰ ਖਬਰਾਂ »

ਹਮਦਰਦ ਟੀ.ਵੀ.