ਵਾਸ਼ਿੰਗਟਨ, 4 ਦਸੰਬਰ, ਹ.ਬ. : ਅਮਰੀਕਾ ਵਿਚ ਕੋਰੋਨਾ ਮਹਾਮਾਰੀ ਕਹਿਰ ਢਾਹ ਰਹੀ ਹੈ। ਮੌਤ ਦੇ ਅੰਕੜੇ ਰਿਕਾਰਡ ਤੋੜ ਰਹੇ ਹਨ। ਪਿਛਲੇ 24 ਘੰਟੇ ਦੌਰਾਨ 3157 ਲੋਕਾਂ ਦੀ ਮੌਤ ਹੋ ਗਈ।  ਹੁਣ ਤੱਕ ਅਪ੍ਰੈਲ ਵਿਚ ਇੱਕ ਦਿਨ ਵਿਚ ਸਭ ਤੋਂ ਜ਼ਿਆਦਾ ਮੌਤਾਂ ਦੇ ਅੰਕੜੇ ਸੀ। ਇਹ ਅੰਕੜਾ ਉਸ ਤੋਂ 20 ਫੀਸਦੀ ਜ਼ਿਆਦਾ ਹਨ। ਅਮਰੀਕੀ ਸੈਂਟਰ ਫਾਰ ਡਿਜੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ ਯਾਨੀ ਸੀਡੀਸੀ ਨੇ ਕੋਰੋਨਾ ਸੰਕਰਮਣ ਦੇ ਦੌਰਾਨ ਕਵਾਰੰਟਾਈਨ ਕੀਤੇ ਜਾਣ ਦੇ ਸਮੇਂ ਨੂੰ ਲੈ ਕੇ ਅਪਣੇ ਦਿਸ਼ਾ ਨਿਰਦੇਸ਼ਾਂ ਵਿਚ ਸੋਧ ਕੀਤੀ ਹੈ।
ਸੀਡੀਸੀ ਨੇ ਅਮਰੀਕਾ ਵਿਚ ਕਵਾਰੰਟਾਈਨ ਰਹਿਣ ਦੀ ਮਿਆਦ 14 ਦਿਨ ਤੋਂ ਘਟਾ ਕੇ 10 ਦਿਨ ਕਰ ਦਿੱਤੀ ਹੈ। ਹਾਲਾਂਕਿ ਇਹ ਮਰੀਜ਼ ਦੀ ਜਾਂਚ ਦੇ ਨਤੀਜੇ ਅਤੇ ਲੱਛਣਾਂ 'ਤੇ ਨਿਰਭਰ ਕਰੇਗੀ। ਰਿਪੋਰਟ ਮੁਤਾਬਕ ਜੇਕਰ ਕਿਸੇ ਮਰੀਜ਼ ਵਿਚ ਕੋਈ ਲੱਛਣ ਨਹੀ ਹੈ ਤਾਂ ਉਸ ਨੂੰ ਟੈਸਟ ਦੇ ਬਗੈਰ ਸਿਰਫ 10 ਦਿਨ ਤੱਕ ਕਵਾਰੰਟਾਈਨ ਵਿਚ ਰਹਿਣ ਦੀ ਜ਼ਰੂਰਤ ਹੋਵੇਗੀ। ਜੇਕਰ ਟੈਸਟ ਰਿਪੋਰਟ ਨੈਗੇਟਿਵ ਹੈ ਤਾਂ ਸਮਾਂ ਮਿਆਦ ਨੂੰ ਘਟਾ ਕੇ ਸੱਤ ਦਿਨ ਕਰ ਦਿੱਤਾ ਜਾਵੇਗਾ।
ਦੱਸ ਦੇਈਏ ਕਿ 15 ਅਪ੍ਰੈਲ 2603 ਲੋਕਾਂ ਦੀ ਮੌਤ ਹੋਈ ਸੀ। ਜਦ ਕਿ ਹੁਣ ਤੱਕ 2 ਲੱਖ 73 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਵਿਡ  ਟਰੈਕਿੰਗ ਰਿਪੋਰਟ ਦੇ ਅਨੁਸਾਰ  ਇੱਕ ਲੱਖ ਤੋਂ ਜ਼ਿਆਦਾ ਲੋਕ ਹਸਪਤਾਲਾਂ ਵਿਚ ਭਰਤੀ ਹਨ। ਅਮਰੀਕਾ ਦੇ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਸੈਂਟਰ ਦੇ ਡਾਇਰੈਕਟਰ ਰਾਬਰਟ ਰੈਡਫੀਲਡ ਨੇ ਕਿਹਾ ਕਿ ਅਮਰੀਕਾ ਦੀ ਸਿਹਤ ਸੇਵਾਵਾਂ ਦੇ ਇਤਿਹਾਸ ਵਿਚ ਦਸੰਬਰ, ਜਨਵਰੀ ਅਤੇ ਫਰਵਰੀ ਮਹੀਨੇ ਸਭ ਤੋਂ ਮੁਸ਼ਕਲ ਸਮੇਂ ਦੇ ਰੂਪ ਵਿਚ ਸਾਹਮਣੇ ਆਉਣ ਵਾਲੇ ਹਨ।  ਵਧਦੇ ਮਰੀਜ਼ਾਂ ਦੇ ਨਾਲ ਹੀ ਅਮਰੀਕਾ ਵਿਚ ਵੈਕਸੀਨ ਦੇਣ ਦੀ ਤਿਆਰੀ ਵੀ ਤੇਜ਼ੀ ਨਾਲ ਸ਼ੁਰੂ ਹੋ ਗਈ ਹੈ।  ਅਪਰੇਸ਼ਨ ਵਾਰਪ ਸਪੀਡ ਦੇ ਮੁੱਖ ਸਲਾਹਕਾਰ ਮਨਸੇਫ ਸਲਾਓ ਨੇ ਕਿਹਾ ਕਿ ਫਰਵਰੀ ਮਹੀਨੇ ਤੱਕ ਦਸ ਕਰੋੜ ਅਮਰੀਕੀਆਂ ਨੂੰ ਵੈਕਸੀਨ ਦੇ ਦਿੱਤੀ ਜਾਵੇਗੀ। ਅਮਰੀਕਾ ਨੇ ਕਿਹਾ ਕਿ ਫਾਈਜ਼ਰ ਅਤੇ ਮਾਡਰਨਾ ਦੀ ਵੈਕਸੀਨ ਨੂੰ ਅਮਰੀਕਾ ਦੇ  ਫੂਡ ਐਂਡ ਡਰੱਗ ਐਡਮਨਿਸਟਰੇਸ਼ਨ ਨੇ ਅੰਤਿਮ ਤੌਰ 'ਤੇ ਮਨਜ਼ੂਰੀ ਦੇ ਦਿੱਤੀ ਹੈ। ਦਸੰਬਰ ਤੱਕ ਚਾਰ ਕਰੋੜ ਅਮਰੀਕੀਆਂ ਨੂੰ ਵੈਕਸੀਨ ਦੀ ਖੁਰਾਕ ਮਿਲ ਜਾਵੇਗੀ।

ਹੋਰ ਖਬਰਾਂ »

ਹਮਦਰਦ ਟੀ.ਵੀ.