ਅੰਮ੍ਰਿਤਸਰ, 4 ਦਸੰਬਰ, ਹ.ਬ. : ਪੰਜਾਬ ਦੇ ਅੰਮ੍ਰਿਤਸਰ ਕੌਮਾਂਤਰੀ ਹਵਾਈ ਅੱਡੇ 'ਤੇ ਉਸ ਸਮੇਂ ਹੰਗਾਮਾ ਹੋ ਗਿਆ। ਜਦੋਂ ਉਨ੍ਹਾਂ ਦੀ ਦੁਬਈ ਦੀ ਫਲਾਈਟ ਛੁਡ ਗਈ। ਮਾਮਲਾ ਕੋਰੋਨਾ ਜਾਂਚ ਰਿਪੋਰਟ ਦਾ ਹੈ, ਜੋ ਸਰਕਾਰੀ ਹਸਪਤਾਲ ਤੋਂ ਸੀ। ਜਦ ਕਿ ਜਹਾਜ਼ ਕੰਪਨੀ ਦੇ ਅਧਿਕਾਰੀ ਉਸ ਰਿਪੋਰਟ ਨੂੰ ਮੰਨ ਨਹੀਂ ਰਹੇ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਉਸੇ ਲੈਬ ਦੀ ਰਿਪੋਰਟ ਲਿਆਓ ਜਿਸ ਕੋਲੋਂ ਜਾਂਚ ਕਰਾਉਣ ਲਈ ਕਿਹਾ ਸੀ ਜਦ ਕਿ ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਦੁਬਈ ਵਿਚ ਏਅਰਪੋਰਟ 'ਤੇ ਸਰਕਾਰੀ ਰਿਪੋਰਟ ਨੂੰ ਹੀ ਮਹੱਤਵ ਦਿੱਤਾ ਜਾਂਦਾ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ, ਪਿੰਡ ਗੜ੍ਹਦੀਵਾਲਾ, ਜ਼ਿਲ੍ਹਾ ਰੋਪੜ ਨਿਵਾਸੀ ਦੋ ਬੱਚੇ ਹਰਜਿੰਦਰ ਸਿੰਘ ਅਤੇ ਦਲਜੀਤ ਸਿੰਘ ਦੁਬਈ ਦੀ ਫਲਾਈਟ ਫੜਨ ਦੇ ਲਈ ਅੰਮ੍ਰਿਤਸਰ ਏਅਰਪੋਰਟ 'ਤੇ ਪੁੱਜੇ। ਉਨ੍ਹਾਂ ਦੀ ਫਲਾਈਟ ਸਾਢੇ 11 ਦੀ ਸੀ। ਐਂਟਰੀ ਦੇ ਸਮੇਂ ਦੌਰਾਨ ਬੱਚਿਆਂ ਨੇ ਅਪਣੀ ਕੋਰੋਨਾ ਰਿਪੋਰਟ ਅਘਿਕਾਰੀਆ ਨੂੰ ਦਿਖਾਈ। ਲੇਕਿਨ ਅਧਿਕਾਰੀਆਂ ਨੇ ਦੋਵਾਂ ਨੂੰ ਇਹ ਕਹਿ ਕੇ ਅੰਦਰ ਜਾਣ ਤੋਂ ਰੋਕ ਦਿੱਤਾ ਕਿ ਉਨ੍ਹਾਂ ਦੀ ਰਿਪੋਰਟ ਉਸ ਲੈਬ ਤੋਂ ਨਹੀਂ ਹੈ ਜਿਸ ਤੋਂ ਜਾਂਚ ਕਰਾਉਣ ਲਈ ਕਿਹਾ ਗਿਆ ਸੀ। ਜਦ ਕਿ ਬੱਚਿਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਸਰਕਾਰੀ ਲੈਬ ਤੋਂ ਜਾਂਚ ਇਸ ਲਈ ਕਰਾਈ, ਕਿਤੇ ਉਹ ਦੁਬਈ ਪੁੱਜਣ 'ਤੇ ਚੈਲੰਜ ਨਾ ਹੋ ਜਾਵੇ।
ਅਧਿਕਾਰੀਆਂ ਨੇ ਕਿਹਾ ਕਿ ਉਹ ਸਰਕਾਰੀ ਰਿਪੋਰਟ 'ਤੇ ਭਰੋਸਾ ਨਹੀਂ ਕਰਦੇ। ਇਹ ਸੁਣ ਕੇ ਉਹ ਮਾਯੂਸ ਹੋ ਗਏ ਅਤੇ ਉਨ੍ਹਾਂ ਨੇ ਪੱਤਰਕਾਰਾਂ ਦੇ ਸਾਹਮਣੇ ਅਪਣੀ ਗੱਲ ਰੱਖੀ। ਪੱਤਰਕਾਰਾਂ ਨੇ ਮਾਮਲਾ ਜਾਣਨ ਦੇ ਲਈ ਜਹਾਜ਼ ਕੰਪਨੀ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
ਮਾਪਿਆਂ ਦੇ ਕਹਿਣਾ ਹੈ ਕਿ ਪ੍ਰਾਈਵੇਟ ਰਿਪੋਰਟ ਨੂੰ ਨਾ ਮੰਨ ਕੇ ਸਰਕਾਰੀ ਰਿਪੋਰਟ ਨੂੰ ਤਰਜੀਹ ਦੇਣਾ ਸਮਝ ਆਉਂਦਾ ਹੈ ਲੇਕਿਨ ਸਰਕਾਰੀ ਰਿਪੋਰਟ 'ਤੇ ਭਰੋਸਾ ਨਾ ਕਰਕੇ Îਨਿੱਜੀ ਲੈਬ ਦੀ ਰਿਪੋਰਟ ਮੰਗਣ ਵਾਲੀ ਗੱਲ ਸਮਝ ਨਹੀ ਆਈ। ਏਅਰ ਇੰਡੀਆ ਵਾਲਿਆਂ ਨੇ ਸਾਡਾ ਨੁਕਸਾਨ ਕਰਵਾ ਦਿੱਤਾ ਹੈ। ਕਾਫੀ ਜੱਦੋ ਜਹਿਦ ਤੋਂ ਬਾਅਦ ਜਦ ਏਅਰਪੋਰਟ ਅਧਿਕਾਰੀਆਂ ਕੋਲੋਂ ਮਾਮਲੇ ਦੇ ਬਾਰੇ ਵਿਚ ਪੁਛਿਆ ਗਿਆ ਤਾਂ ਅਧਿਕਾਰੀ ਨੇ ਕਿਹਾ ਕਿ ਯਾਤਰੀ ਨੂੰ ਜਾਣ ਦੇਣਾ ਜਾਂ ਨਹੀਂ ਦੇਣਾ ਜਹਾਜ਼ ਕਪੰਨੀ ਦੇ ਹੱਥ ਵਿਚ ਹੈ। ਜਦ ਕਿ ਏਅਰ ਇੰਡੀਆ ਦੇ ਮੈਨੇਜਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ, ਕਿਉਂਕਿ ਇਹ ਗੰਭੀਰ ਵਿਸ਼ਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.