ਪੇਸ਼ਾਵਰ, 4 ਦਸੰਬਰ ਹ.ਬ. : ਉਤਰ ਪੂਰਬੀ ਪਾਕਿਸਤਾਨ 'ਚ ਪੋਲੀਉ ਟੀਕਾਕਰਣ ਟੀਮ ਦੀ ਸੁਰੱਖਿਆ 'ਚ ਤੈਨਾਤ ਇਕ ਪੁਲਿਸ ਅਧਿਕਾਰੀ ਜਦੋਂ ਘਰ ਪਰਤ ਰਿਹਾ ਸੀ ਉਦੋਂ ਕੁੱਝ ਅਣਪਛਾਤੇ ਬਦੂੰਕਧਾਰੀਆਂ ਨੇ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿਤਾ। ਘਟਨਾ ਬੁਧਵਾਰ ਨੂੰ ਖੈਬਰ ਪਖਤੂਨਖਵਾ ਸੂਬੇ ਦੇ ਬੱਨੂ ਜ਼ਿਲ੍ਹੇ 'ਚ ਹੋਈ। ਸਬ ਇਨਸਪੈਕਟਰ ਆਖਿਰ ਜਮਾਨ ਡਿਊਟੀ ਕਰਨ ਦੇ ਬਾਅਦ ਅਪਣੇ ਘਰ ਜਾ ਰਿਹਾ ਸੀ ਜਦੋਂ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਉਨ੍ਹਾਂ 'ਤੇ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿਤੀਆਂ ਜਿਸ ਨਾਲ ਘਟਨਾ ਵਾਲੀ ਥਾਂ ਹੀ ਜਮਾਨ ਦੀ ਮੌਤ ਹੋ ਗਈ। ਇਸ ਦੇ ਬਾਅਦ ਹਮਲਾਵਰ ਫ਼ਰਾਰ ਹੋ ਗਏ। ਹਾਲੇ ਤਕ ਕਿਸੇ ਸੰਗਠਨ ਨੇ ਹਮਲੇ ਦੀ ਜ਼ਿੰਮੇਦਾਰੀ ਨਹੀਂ ਲਈ ਹੈ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.