ਲੰਡਨ, 4 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਭਾਰਤ ਦੇ ਇੱਕ ਪ੍ਰਮਾਇਮਰੀ ਸਕੂਲ ਦੇ ਅਧਿਆਪਕ ਨੇ 7 ਕਰੋੜ ਰੁਪਏ ਦਾ ਕੌਮਾਂਤਰੀ ਇਨਾਮ ਜਿੱਅਿਤਾ ਹੈ। ਰਣਜੀਤ ਸਿੰਘ ਦਿਸਾਲੇ ਨਾਂ ਦੇ ਇਸ ਅਧਿਆਪਕ ਨੂੰ ਗਰਲਸ ਐਜੂਕੇਸ਼ਨ ਨੂੰ ਹੱਲਾਸ਼ੇਰੀ ਦੇਣ ਤੇ ਕਿਊਆਰ ਕੋਡ ਵਾਲੀਆਂ ਪਾਠਪੁਸਤਕਾਂ ਦੀ ਕ੍ਰਾਂਤੀ ਲਿਆਉਣ 'ਚ ਅਹਿਮ ਭੂਮਿਕਾ ਨਿਭਾਉਣ 'ਤੇ 7 ਕਰੋੜ 38 ਲੱਖ ਰੁਪਏ (10 ਲੱਖ ਡਾਲਰ) ਦੇ ਸਾਲਾਨਾ ਗਲੋਬਲ ਟੀਚਰ ਪ੍ਰਾਈਜ਼-2020 ਦਾ ਜੇਤੂ ਐਲਾਨਿਆ ਗਿਆ ਹੈ। ਮਹਾਰਾਸ਼ਟਰ ਦੇ ਸੋਲਾਪੁਰ ਜ਼ਿਲ•ੇ ਦੇ ਪਾਰਿਤੇਵਾਦੀ ਪਿੰਡ ਦੇ ਰਣਜੀਤ ਸਿੰਘ ਦਿਸਾਲੇ (32 ਸਾਲ) ਨੇ ਅੰਤਮ ਦੌਰ 'ਚ 10 ਉਮੀਦਵਾਰਾਂਨੂੰ ਹਰਾ ਕੇ ਇਹ ਕੌਮਾਂਤਰੀ ਇਨਾਮ ਹਾਸਲ ਕੀਤਾ ਹੈ। ਵਾਰਕੇ ਫਾਊਂਡੇਸ਼ਨ ਨੇ ਸਾਧਾਰਣ ਅਧਿਆਪਕਾਂ ਨੂੰ ਉਨ•ਾਂ ਦੇ ਸ਼ਲਾਘਾਯੋਗ ਯੋਗਦਾਨ ਲਈ ਇਨਾਮ ਦੇਣ ਦੇ ਮਕਸਦ ਨਾਲ 2014 ਵਿੱਚ ਇਹ ਪੁਰਸਕਾਰ ਸ਼ੁਰੂ ਕੀਤਾ ਸੀ। ਰਣਜੀਤ ਸਿੰਘ ਦਿਸਾਲੇ ਨੇ ਐਲਾਨ ਕੀਤਾ ਹੈ ਕਿ ਉਹ ਆਪਣੀ ਪੁਰਸਕਾਰ ਰਾਸ਼ੀ ਦਾ ਅੱਧਾ ਹਿੱਸਾ ਆਪਣੇ ਸਾਥੀ ਉਮੀਦਵਾਰਾਂ ਨੂੰ ਦੇਣਗੇ। ਉਨ•ਾਂ ਕਿਹਾ ਕਿ ਕੋਵਿਡ-19 ਮਹਾਂਮਾਰੀ ਨੇ ਸਿੱਖਿਆ ਅਤੇ ਕਈ ਹੋਰ ਸੰਸਥਾਵਾਂ ਨੂੰ ਮੁਸ਼ਕਲ ਹਾਲਾਤ 'ਚ ਲਿਆ ਕੇ ਖੜ•ਾ ਕਰ ਦਿੱਤਾ ਹੈ, ਪਰ ਇਸ ਔਖੀ ਘੜੀ 'ਚ ਵੀ ਅਧਿਆਪਕ ਆਪਣਾ ਵਡਮੁੱਲਾ ਯੋਗਦਾਨ ਪਾ ਰਹੇ ਹਨ ਤਾਂ ਜੋ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਮੁਹੱਈਆ ਕਰਵਾਈ ਜਾ ਸਕੇ।
ਉਨ•ਾਂ ਕਿਹਾ ਕਿ ਅਧਿਆਪਕ ਅਸਲ ਵਿੱਚ ਤਬਦੀਲੀ ਲਿਆਉਣ ਵਾਲੇ ਲੋਕ ਹੁੰਦੇ ਹਨ, ਜੋ ਚਾਕ ਅਤੇ ਚੁਣੌਤੀਆਂ ਨੂੰ ਮਿਲਾ ਕੇ ਆਪਣੇ ਵਿਦਿਆਰਥੀਆਂ ਦੇ ਜੀਵਨ ਨੂੰ ਬਦਲ ਰਹੇ ਹਨ। ਉਹ ਵੰਡ ਕੇ ਖਾਣਾ ਪਸੰਦ ਕਰਦੇ ਹਨ। ਇਸ ਲਈ ਮੈਂ ਵੀ ਆਪਣੀ ਇਨਾਮੀ ਰਾਸ਼ੀ ਦਾ ਅੱਧਾ ਹਿੱਸਾ ਆਪਣੇ ਸਾਥੀ ਉਮੀਦਵਾਰਾਂ 'ਚ ਵੰਡਾਂਗਾ।
ਪੁਰਸਕਾਰ ਦੇ ਸੰਸਥਾਪਕ ਅਤੇ ਪਰਮਾਰਥਵਾਦੀ ਸੰਨੀ ਵਾਰਕੇ ਨੇ ਕਿਹਾ ਕਿ ਰਣਜੀਤ ਸਿੰਘ ਦਿਸਾਲੇ ਨੇ ਆਪਣੀ ਪੁਰਸਕਾਰ ਰਾਸ਼ੀ ਸਾਂਝੀ ਕਰਨ ਦਾ ਐਲਾਨ ਕੀਤਾ ਹੈ, ਜੋ ਕਿ ਸ਼ਲਾਘਾਯੋਗ ਕਦਮ ਹੈ। ਇਸ ਪਹਿਲ ਦੇ ਸਾਂਝੇਦਾਰ ਯੂਨੈਸਕੋ 'ਚ ਸਹਾਇਕ ਸਿੱਖਿਆ ਡਾਇਰੈਕਟਰ ਸਟੇਫ਼ਾਨਿਆ ਗਿਆਨਿਨਿ ਨੇ ਕਿਹਾ ਕਿ ਰਣਜੀਤ ਸਿੰਘ ਵਰਗੇ ਅਧਿਆਪਕ ਜਲਵਾਯੂ ਤਬਦੀਲੀ ਰੋਕਣਗੇ ਅਤੇ ਸ਼ਾਂਤਪੂਰਵਕ ਤੇ ਨਿਆਂ ਪੂਰਵਕ ਸਮਾਜ ਬਣਾਉਣਗੇ।
ਦਰਅਸਲ, ਜਦੋਂ ਰਣਜੀਤ ਸਿੰਘ ਦਿਸਾਲੇ ਨੇ 2009 'ਚ ਸੋਲਾਪੁਰ ਦੇ ਪਾਰਿਤੇਵਾਦੀ ਦੇ ਜ਼ਿਲ•ਾ ਪ੍ਰੀਸ਼ਦ ਪ੍ਰਾਇਮਰੀ ਸਕੂਲ ਪੁੱਜੇ ਤਦ ਉੱਥੇ ਸਕੂਲ ਦੀ ਇਮਾਰਤ ਦੀ ਖਸਤਾ ਹਾਲਤ ਬਣੀ ਹੋਈ ਸੀ। ਉਨ•ਾਂ ਨੇ ਇਸ ਦੀ ਜ਼ਿੰਮੇਵਾਰੀ ਚੁੱਕੀ ਅਤੇ ਇਹ ਯਕੀਨੀ ਕੀਤਾ ਕਿ ਵਿਅਿਦਾਰਥੀਆਂ ਲਈ ਸਥਾਨਕ ਭਾਸ਼ਾਵਾਂ ਵਿੱਚ ਪਾਠਪੁਸਤਕ ਉਪਲੱਬਧ ਹੋਣਗੇ। ਉਨ•ਾਂ ਨੇ ਨਾ ਸਿਰਫ਼ ਪਾਠ-ਪੁਸਤਕਾਂ ਦਾ ਵਿਦਿਆਰਥੀਆਂ ਦੀ ਮਾਤ ਭਾਸ਼ਾ ਵਿੱਚ ਅਨੁਵਾਦ ਕੀਤਾ, ਸਗੋਂ ਵਿੱਚ ਕਿਊ ਆਰ ਕੋਡ ਦਾ ਪ੍ਰਬੰਧ ਵੀ ਕੀਤਾ ਤਾਂ ਜੋ ਵਿਦਿਆਰਥੀਆਂ ਨੂੰ ਆਡਿਓ ਕਵਿਤਾਵਾਂ ਅਤੇ ਵੀਡੀਓ ਲੈਕਚਰ ਤੇ ਕਹਾਣੀਆਂ ਅਤੇ ਵਿਦਿਆਰਥਣਾਂ ਨੂੰ ਘਰੇਲੂ ਕੰਮਾਂ ਬਾਰੇ ਜਾਣਕਾਰੀ ਮਿਲ ਸਕੇ।
ਰਣਜੀਤ ਸਿੰਘ ਦਿਸਾਲੇ ਦੇ ਯਤਨ ਦਾ ਫ਼ਲ ਇਹ ਹੋਇਆ ਕਿ ਸਕੂਲ ਵਿੱਚ ਵਿਦਿਆਰਥਣਾਂ ਦੀ ਗਿਣਤੀ ਵਧਣ ਲੱਗੀ ਅਤੇ ਸਾਰੇ ਵਿਦਿਆਰਥੀ ਪੜ•ਾਈ ਵੱਲ ਚੰਗਾ ਧਿਆਨ ਦੇ ਰਹੇ ਹਨ। ਦਿਹਾਲੇ ਮਹਾਰਾਸ਼ਟਰ ਵਿੱਚ ਕਿਊਆਰ ਕੋਡ ਸ਼ੁਰੂ ਕਰਨ ਵਾਲੇ ਪਹਿਲੇ ਵਿਅਕਤੀ ਬਣ ਗਏ ਹਨ ਅਤੇ ਪ੍ਰਸਤਾਵ ਸੌਂਪੇ ਜਾਣ ਤੇ ਤਕਨੀਕੀ ਯੋਜਨਾ ਨੂੰ ਸਫ਼ਲਤਾ ਬਾਅਦ ਰਾਜ ਮੰਤਰੀ ਮੰਡਲ ਨੇ 2017 ਵਿੱਚ ਐਲਾਨ ਕੀਤਾ ਕਿ ਸਾਰੀਆਂ ਸ਼੍ਰੇਣੀਆਂ ਲਈ ਸੂਬੇ ਵਿੱਚ ਕਿਊਆਰ ਕੋਡ ਪਾਠ-ਪੁਸਤਕਾਂ ਸ਼ੁਰੂ ਕੀਤੀਆਂ ਜਾਣਗੀਆਂ। 2018 ਵਿੱਚ ਮਨੁੱਖੀ ਸਾਧਨ ਵਿਕਾਸ ਮੰਤਰਾਲੇ ਨੇ ਐਲਾਨ ਕੀਤਾ ਕਿ ਕੌਮੀ ਸਿੱਖਿਆ ਖੋਜ ਤੇ ਪ੍ਰੀਖਣ ਪ੍ਰੀਸ਼ਦ (ਐਨਸੀਈਆਰਟੀ) ਦੀਆਂ ਪਾਠਪੁਸਤਕਾਂ 'ਚ ਵੀ ਕਿਊਆਰ ਕੋਡ ਹੋਣਗੇ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.