ਕੈਪੀਟਲ ਹਿਲ ’ਤੇ ਤਿਰੰਗਾ ਲਹਿਰਾਉਣ ਦੀ ਵੀਡੀਓ ਆਈ ਸਾਹਮਣੇ

ਵਾਸ਼ਿੰਗਟਨ, 8 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੀ ਸੰਸਦ ’ਤੇ ਹੋਏ ਹਮਲੇ ਦੌਰਾਨ ਭਾਰਤੀ ਝੰਡਾ ਲਹਿਰਾਉਣ ਦੀ ਵੀਡੀਓ ਨੇ ਸਭਨਾਂ ਨੂੰ ਹੈਰਾਨ ਕਰ ਦਿਤਾ ਹੈ। ਟਰੰਪ ਦੇ ਕੱਟੜ ਹਮਾਇਤੀਆਂ ਵਿਚ ਭਾਰਤੀ ਮੂਲ ਦੇ ਅਮਰੀਕੀ ਸ਼ਾਮਲ ਹੋ ਸਕਦੇ ਹਨ ਪਰ ਲੋਕਤੰਤਰ ਉਪਰ ਹਮਲਾ ਕਰਨ ਵਿਚ ਵੀ ਉਹ ਅੱਗੇ ਹੋਣਗੇ, ਕਿਸੇ ਨੇ ਸੋਚਿਆ ਨਹੀਂ ਸੀ। ਭਾਰਤੀ ਝੰਡੇ ਤੋਂ ਇਲਾਵਾ ਕੈਪੀਟਲ ਹਿਲ ’ਤੇ ਹੋਈ ਹਿੰਸਾ ਦੌਰਾਨ ਦੱਖਣੀ ਕੋਰੀਆ ਅਤੇ ਈਰਾਨ ਦੇ ਝੰਡੇ ਵੀ ਨਜ਼ਰ ਆਏ। ਵਿਨਸੈਂਟ ਜ਼ੇਵੀਅਰ ਨਾਂ ਦੇ ਸ਼ਖਸ ਵੱਲੋਂ ਭਾਰਤੀ ਝੰਡਾ ਲਹਿਰਾਉਣ ਦੀ ਵੀਡੀਓ ਟਵਿਟਰ ’ਤੇ ਅਪਲੋਡ ਕੀਤੀ ਗਈ। 

ਹੋਰ ਖਬਰਾਂ »

ਅਮਰੀਕਾ

ਹਮਦਰਦ ਟੀ.ਵੀ.