ਸੂਬਾ ਸਰਕਾਰ ਨੇ 11 ਜਨਵਰੀ ਤੋਂ ਸਕੂਲ ਖੋਲ੍ਹਣ ਦਾ ਕੀਤਾ ਸੀ ਐਲਾਨ

ਟੋਰਾਂਟੋ, 8 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਟੋਰਾਂਟੋ ਸਣੇ ਦੱਖਣੀ ਉਨਟਾਰੀਓ ਦੇ ਐਲੀਮੈਂਟਰੀ ਸਕੂਲ 25 ਜਨਵਰੀ ਤੱਕ ਨਹੀਂ ਲੱਗਣਗੇ ਅਤੇ ਆਨਲਾਈਨ ਪੜ੍ਹਾਈ ਦਾ ਸਿਲਸਿਲਾ ਜਾਰੀ ਰਹੇਗਾ। ਉਨਟਾਰੀਓ ਸਰਕਾਰ ਨੇ 11 ਜਨਵਰੀ ਤੋਂ ਕਲਾਸਾਂ ਵਿਚ ਬੱਚਿਆਂ ਦੀ ਹਾਜ਼ਰੀ ਰਾਹੀਂ ਪੜ੍ਹਾਈ ਕਰਵਾਉਣ ਦਾ ਐਲਾਨ ਕੀਤਾ ਸੀ ਪਰ ਕੋਰੋਨਾ ਮਾਮਲਿਆਂ ਦੀ ਗਿਣਤੀ ਵਧਣ ਦੇ ਮੱਦੇਨਜ਼ਰ ਫ਼ੈਸਲਾ ਦੋ ਹਫ਼ਤੇ ਲਈ ਟਾਲ ਦਿਤਾ ਗਿਆ। ਸਿੱਖਿਆ ਮੰਤਰੀ ਸਟੀਫ਼ਨ ਲੈਚੇ ਨੂੰ ਜਦੋਂ ਪੁੱਛਿਆ ਗਿਆ ਹੈ ਕਿ ਐਨ ਆਖਰੀ ਮੌਕੇ ਫ਼ੈਸਲਾ ਕਿਉਂ ਬਦਲਿਆ ਜਾ ਰਿਹਾ ਹੈ, ਇਸ ਨਾਲ ਕੰਮਕਾਜੀ ਮਾਪਿਆਂ ਨਵੇਂ ਸਿਰੇ ਤੋਂ ਪ੍ਰਬੰਧ ਕਰਨੇ ਪੈਣਗੇ। 

ਹੋਰ ਖਬਰਾਂ »

ਹਮਦਰਦ ਟੀ.ਵੀ.