ਚੰਡੀਗੜ੍ਹ, 9 ਜਨਵਰੀ, ਹ.ਬ. : ਖਜ਼ੂਰ ਸਿਹਤ ਦਾ ਖ਼ਜ਼ਾਨਾ ਹੈ। ਨਾ ਸਿਰਫ਼ ਇਸਦਾ ਸਵਾਦ ਖਾਣ ’ਚ ਬਿਹਤਰ ਹੁੰਦਾ ਹੈ, ਬਲਕਿ ਇਸਦੇ ਖਾਣ ਨਾਲ ਸਿਹਤ ਵੀ ਦਰੁਸਤ ਰਹਿੰਦੀ ਹੈ। ਖਜ਼ੂਰ ’ਚ ਭਰਪੂਰ ਮਾਤਰਾ ’ਚ ਵਿਟਾਮਿਨਜ਼, ਮਿਨਰਲਜ਼, ਕੈਲਸ਼ੀਅਮ ਤੇ ਆਇਰਨ ਜਿਹੇ ਤੱਤ ਮੌਜੂਦ ਹੁੰਦੇ ਹਨ, ਜੋ ਸਾਡੇ ਸਰੀਰ ਨੂੰ ਸਿਹਤਮੰਦ ਰੱਖਣ ’ਚ ਮਦਦ ਕਰਦੇ ਹਨ। ਖਜ਼ੂਰ ’ਚ ਕੋਲੈਸਟ੍ਰੋਲ ਨਹੀਂ ਹੁੰਦਾ ਅਤੇ ਨਾਲ ਹੀ ਫੈਟ ਵੀ ਘੱਟ ਹੁੰਦਾ ਹੈ। ਨਿਯਮਿਤ ਰੂਪ ਨਾਲ ਇਸਦਾ ਸੇਵਨ ਕਰਨ ਨਾਲ ਕੋਲੈਸਟ੍ਰੋਲ ਕੰਟਰੋਲ ’ਚ ਰਹਿੰਦਾ ਹੈ। ਖਜ਼ੂਰ ’ਚ ਬੀ1, ਬੀ2, ਬੀ3, ਬੀ5 ਤੇ ਏ1 ਅਤੇ ਵਿਟਾਮਿਨ ਸੀ ਮੌਜੂਦ ਰਹਿੰਦਾ ਹੈ। ਖਜ਼ੂਰ ’ਚ ਪੋਟਾਸ਼ੀਅਮ, ਮੈਗਨੀਸ਼ੀਅਮ, ਕਾਪਰ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤੀ ਦਿੰਦਾ ਹੈ। ਖਜ਼ੂਰ ਖਾਣ ਨਾਲ ਬਾਡੀ ਨੂੰ ਅਣਗਿਣਤ ਫਾਇਦੇ ਹਨ। ਤੁਸੀਂ ਖਜ਼ੂਰ ਦਾ ਸੇਵਨ ਸਵੇਰੇ-ਸਵੇਰੇ ਨਾਸ਼ਤੇ ’ਚ ਕਰ ਸਕਦੇ ਹੋ। ਖਜ਼ੂਰ ’ਚ ਆਇਰਨ ਭਰਪੂਰ ਮਾਤਰਾ ’ਚ ਹੁੰਦਾ ਹੈ, ਜਿਸ ਨਾਲ ਸਰੀਰ ’ਚ ਆਇਰਨ ਦੀ ਕਮੀ ਪੂਰੀ ਹੁੰਦੀ ਹੈ। ਖਜ਼ੂਰ ਪਾਚਣ ਨੂੰ ਦਰੁਸਤ ਰੱਖਦੀ ਹੈ। ਇਸ ’ਚ ਫਾਇਬਰ ਹੁੰਦਾ ਹੈ ਜੋ ਕਬਜ਼ ਦੀ ਸਮੱਸਿਆ ਨੂੰ ਦੂਰ ਕਰਕੇ ਪੇਟ ਸਾਫ਼ ਰੱਖਦਾ ਹੈ। ਖਜ਼ੂਰ ਸਰੀਰ ’ਚ ਹੋਣ ਵਾਲੀ ਕਮਜ਼ੋਰੀ ਨੂੰ ਦੂਰ ਕਰਕੇ ਬਾਡੀ ਨੂੰ ਐਨਰਜੇਟਿਕ ਬਣਾਉਂਦੀ ਹੈ। ਖਜ਼ੂਰ ’ਚ ਭਾਰੀ ਮਾਤਰਾ ’ਚ ਵਿਟਾਮਿਨ ਏ ਪਾਇਆ ਜਾਂਦਾ ਹੈ। ਵਿਟਾਮਿਨ ਏ ਦੀ ਕਮੀ ਨਾਲ ਅੱਖਾਂ ਦੀ ਰੋਸ਼ਨੀ ’ਤੇ ਅਸਰ ਪੈਂਦਾ ਹੈ। ਰੋਜ਼ਾਨਾ ਖਜ਼ੂਰ ਦੇ ਸੇਵਨ ਨਾਲ ਭਾਰ ਨੂੰ ਵੀ ਆਸਾਨੀ ਨਾਲ ਘਟਾਇਆ ਜਾ ਸਕਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.