ਔਟਾਵਾ,  10 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ’ਚ ਐਨਡੀਪੀ ਨੇਤਾ ਜਗਮੀਤ ਸਿੰਘ ਨੇ ‘ਪਰਾਊਡ ਬੁਆਏਜ਼’ ਸਮੂਹ ਵਿਰੁੱਧ ਇੱਕ ਆਨਲਾਈਨ ਦਸਤਖ਼ਤ ਮੁਹਿੰਮ ਚਲਾਉਂਦੇ ਹੋਏ ਟਰੂਡੋ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਹ ਜਲਦ ਤੋਂ ਜਲਦ ਇਸ ਗਰੁੱਪ ਨੂੰ ਇੱਕ ਅੱਤਵਾਦੀ ਸੰਗਠਨ ਐਲਾਨੇ ਅਤੇ ਇਸ ’ਤੇ ਪਾਬੰਦੀਆਂ ਲਾਏ।  ਨਿਊ ਡੈਮੋਕਰੇਟਿਕ ਪਾਰਟੀ (ਐਨਡੀਪੀ) ਦੇ ਆਗੂ ਜਗਮੀਤ ਸਿੰਘ ਨੇ ਕੈਨੇਡੀਅਨ ਲੋਕਾਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਕਿਹਾ ਹੈ ਕਿ ਉਹ ਪਟੀਸ਼ਨ ’ਤੇ ਦਸਤਖ਼ਤ ਕਰਕੇ ‘ਪਰਾਊਡ ਬੁਆਏਜ਼’ ਸਮੂਹ ਨੂੰ ਅੱਤਵਾਦੀ ਜਥੇਬੰਦੀ ਐਲਾਨਣ ਵਿੱਚ ਯੋਗਦਾਨ ਪਾਉਣ। ਜਗਮੀਤ ਨੇ ਟਵਿੱਟਰ ਅਕਾਊਂਟ ’ਤੇ ਇਹ ਪਟੀਸ਼ਨ ਸ਼ੇਅਰ ਕਰਦਿਆਂ ਕਿਹਾ ਹੈ ਕਿ ਇੱਕ ਸੱਜੇ-ਪੱਖੀ ਕੱਟੜਪੰਥੀ ਸਮੂਹ ਪਰਾਊਡ ਬੁਆਏਜ਼ ਦੇ ਮੈਂਬਰ ਅਮਰੀਕੀ ਸੰਸਦ ’ਤੇ ਹਮਲਾ ਕਰਨ ਵਾਲੇ ਹਥਿਆਰਬੰਦ ਸਮੂਹ ਵਿੱਚ ਸ਼ਾਮਲ ਸਨ, ਜਿਸ ਦੇ ਸੰਸਥਾਪਕ ਕੈਨੇਡਾ ਦੇ ਦੱਸੇ ਜਾ ਰਹੇ ਹਨ। ਵਾਈਟ ਸੁਪਰਮਿਸਟਸ ਵਿਚਾਰਧਾਰਾ ਨੂੰ ਹੱਲਾਸ਼ੇਰੀ ਦੇਣ ਵਾਲੀ ਇਹ ਜਥੇਬੰਦੀ ਲੋਕਾਂ ਵਿੱਚ ਦਹਿਸ਼ਤ ਫੈਲਾਅ ਕੇ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ, ਜਿਸ ਨੂੰ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਐਨੀਡੀਪੀ ਨੇਤਾ ਨੇ ਕਿਹਾ ਕਿ ਸਮੂਹ ’ਤੇ ਪਾਬੰਦੀ ਲਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ ’ਤੇ ਦਸਤਖ਼ਤ ਕਰਨ ਵਾਲਿਆਂ ਦੀ ਗਿਣਤੀ ÇÎੲੰਨੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ ਕਿ ਵੈਬਸਾਈਟ ਵੀ ਹੈਂਗ ਹੋਣ ਲੱਗ ਪਈ ਹੈ। 

ਹੋਰ ਖਬਰਾਂ »

ਹਮਦਰਦ ਟੀ.ਵੀ.