ਵਾਸ਼ਿੰਗਟਨ,  10 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਹੈ ਕਿ ਉਹ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਨੂੰ ਪਲਟਦੇ ਹੋਏ ਇਕ ਇੰਮੀਗ੍ਰੇਸ਼ਨ ਸਬੰਧੀ ਬਿੱਲ ਲਿਆਉਣਗੇ। ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਈਡਨ ਨੇ ਕਿਹਾ ਕਿ ਉਹ ਵਾਤਾਵਰਨ ਦੇ ਮੁੱਦਿਆਂ ’ਤੇ ਟਰੰਪ ਪ੍ਰਸ਼ਾਸਨ ਦੇ ਆਦੇਸ਼ਾਂ ਦੀ ਵੀ ਸਮੀਖਿਆ ਕਰਨਗੇ। ਬਾਈਡਨ 20 ਜਨਵਰੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣਗੇ। ਡੇਲਾਵੇਅਰ ਦੇ ਵਿਲਮਿੰਗਟਨ ਵਿਚ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਤੁਰੰਤ ਇੰਮੀਗ੍ਰੇਸ਼ਨ ਸਬੰਧੀ ਬਿੱਲ ਲਿਆਵਾਂਗਾ। ਦੱਸ ਦੇਈਏ ਕਿ ਟਰੰਪ ਦੁਆਰਾ ਐਚ-1ਬੀ ਵੀਜ਼ਾ ਸਮੇਤ ਦੂਜੇ ਵਰਕ ਵੀਜ਼ਿਆਂ ’ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਏ ਜਾਣ ਨਾਲ ਭਾਰਤੀ ਆਈ.ਟੀ. ਮਾਹਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

 

ਹੋਰ ਖਬਰਾਂ »

ਅਮਰੀਕਾ

ਹਮਦਰਦ ਟੀ.ਵੀ.