ਨਵੀਂ ਦਿੱਲੀ, 11 ਜਨਵਰੀ, ਹ.ਬ. : ਗੋਆ ਸਰਕਾਰ ਦੁਆਰਾ ਆਯੋਜਤ ਭਾਰਤ ਦੇ 51ਵੇਂ ਫ਼ਿਲਮ ਫੈਸਟੀਵਲ ਦਾ ਐਲਾਨ ਕਰ ਦਿੱਤਾ ਗਿਆ ਹੈ। 9 ਦਿਨਾਂ ਫ਼ਿਲਮ ਫੈਸਟੀਵਲ 16 ਜਨਵਰੀ ਤੋਂ 24 ਜਨਵਰੀ ਤੱਕ ਆਯੋਜਤ ਕੀਤਾ ਜਾਵੇਗਾ। ਫਿਲਮ ਫੈਸਟੀਵਲ ਪਿਛਲੇ ਸਾਲ ਨਵੰਬਰ ਵਿਚ ਹੋਣ ਵਾਲਾ ਸੀ ਪ੍ਰੰਤੂ ਕੋੋਰੋਨਾ ਵਾÎਇਰਸ ਨੂੰ ਦੇਖਦੇ ਹੋਏ ਇਸ ਨੂੰ ਜਨਵਰੀ ਤੱਕ ਪੋਸਟਪੋਨ ਕਰ ਦਿੱਤਾ ਗਿਆ ਸੀ। ਫੈਸਟੀਵਲ ਵਿਚ ਪ੍ਰਸਿੱਧ ਗੋਲਡਨ ਪੀਕੌਕ ਐਵਾਰਡ ਦੇ ਲਈ ਵਿਭਿੰਨ ਦੇਸ਼ਾਂ ਦੀ 15 ਫਿਲਮਾਂ ਦੇ ਵਿਚ ਮੁਕਾਬਲਾ ਹੋਵੇਗਾ। ਕੌਮਾਂਤਰੀ ਫਿਲਮਾਂ ਦੇ ਕੰਪੀਟਿਸ਼ਨ ਸੈਕਸ਼ਨ ਦੇ ਲਈ ਗਠਤ ਜਿਊਰੀ ਦੀ ਅਗਵਾਈ ਅਰਜਨਟੀਨਾ ਦੇ ਫਿਲਮ ਮੇਕਰ ਪੈਬਲੋ ਸੀਜ਼ਰ ਕਰਨਗੇ, ਜਦ ਕਿ ਮੈਂਬਰਾਂ ਵਿਚ ਸ੍ਰੀਲੰਕਾਈ ਫਿਲਮ ਮੇਕਰ ਪ੍ਰਸੰਨਾ ਵੀਠਾਨਾਗੀ, ਆਸਟ੍ਰੀਆ ਦੇ ਅਬੂ ਬਕਰ ਸ਼ੌਕੀ, ਭਾਰਤ ਦੇ ਪ੍ਰਿਅਦਰਸ਼ਨ ਅਤੇ ਬੰਗਲਾਦੇਸ਼ ਦੀ ਰੁਬਾਈਅਤ ਹੁਸੈਨ ਸ਼ਾਮਲ ਹੈ। 

ਹੋਰ ਖਬਰਾਂ »

ਹਮਦਰਦ ਟੀ.ਵੀ.