ਪਠਾਨਕੋਟ, 11 ਜਨਵਰੀ, ਹ.ਬ. : ਘਰੋਟਾ ਨਿਵਾਸੀ ਡਾ. ਸੁਖਦੇਵ ਰਾਜ ਸ਼ਰਮਾ 40 ਸਾਲ ਪਹਿਲਾਂ ਅਮਰੀਕਾ ਪੜ੍ਹਨ ਗਏ ਸੀ। ਉਚ ਸਿੱਖਿਆ ਪ੍ਰਾਪਤ ਕਰਨ ਤੋ ਬਾਅਦ ਉਥੇ ਇੱਕ ਪ੍ਰਾਈਵੇਟ ਹਸਪਤਾਲ ਵਿਚ ਡਾਕਟਰ ਹੈ।  ਉਸ ਦੇ ਕੁਝ ਸਮੇਂ ਬਾਅਦ ਉਨ੍ਹਾਂ ਨੇ ਅਮਰੀਕਾ ਵਿਚ ਅਪਣਾ ਇੱਕ ਪ੍ਰਾਈਵੇਟ ਹਸਪਤਾਲ ਖੋਲਿ੍ਹਆ। ਉਥੇ ਉਹ ਅਪਣੇ ਪੂਰੇ ਪਰਵਾਰ ਨੂੰ ਨਾਲ ਹੀ ਲੈ ਗਏ, ਲੇਕਿਨ ਅਪਣੇ ਜ਼ੱਦੀ ਪਿੰਡ ਨੂੰ ਨਹੀਂ ਭੁੱਲੇ। ਡਾ. ਸੁਖਦੇਵ ਰਾਜ ਸ਼ਰਮਾ ਦੇ ਪਿਤਾ ਰਾਮ ਚੰਦ ਸ਼ਰਮਾ ਘਰੋਟਾ ਸਰਕਾਰੀ ਸਕੂਲ ਵਿਚ ਅਧਿਆਪਕ ਸੀ। ਪਿਤਾ ਦੀ ਮੌਤ ਤੋਂ ਬਾਅਦ ਸੁਖੇਦਵ ਰਾਜ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਕਰੀਬ 15 ਸਾਲ ਪਹਿਲਾਂ ਕਰੀਬ 20 ਲੱਖ ਦੀ ਲਾਗਤ ਨਾਲ ਇੱਕ ਯਾਦਗਾਰੀ ਹਾਲ ਦਾ ਨਿਰਮਾਣ ਕਰਾਇਆ। ਇਸ ਹਾਲ ਦੇ ਬਣਨ ਨਾਲ ਸਕੂਲ ਦੇ ਕਈ ਵੱਡੇ ਵੱਡੇ ਪ੍ਰੋਗਰਾਮ ਅਤੇ ਪਿੰਡ ਵਿਚ ਹੋਣ ਵਾਲੇ ਸਮਾਰੋਹ ਕਰਾਏ ਜਾਂਦੇ ਹਨ। ਜ਼ਰੂਰਤਮੰਦ ਬੱਚਿਆਂ ਨੂੰ ਦੂਜੇ ਖੇਤਰਾਂ ਵਿਚ ਜਾਕੇ ਪੜ੍ਹਾਈ ਨਾ ਕਰਨੀ ਪਵੇ। ਇਸ ਲਈ ਬਾਵਾ ਨਾਗਾ ਸਰਵ ਹਿਤਕਾਰੀ ਵਿਦਿਆ ਮੰਦਰ ਨੂੰ ਅਪਣਾ ਜੱਦੀ ਘਰ ਭੇਂਟ ਕਰ ਦਿੱਤਾ। ਘਰ 20 ਮਰਲੇ ਦਾ ਬਣਿਆ ਹੋਇਆ ਸੀ।  ਪਿੰਡ ਫਤਿਹਗੜ੍ਹ ਬਿਆਸ ਲਾਹੜੀ ਦੇ ਰਹਿਣ ਵਾਲੇ ਸਰਬਜੀਤ ਸਿੰਘ ਸਾਬੀ ਕਰੀਬ 15 ਸਾਲ ਪਹਿਲਾਂ ਫਰਾਂਸ ਗਿਆ ਸੀ। ਪਹਿਲਾਂ ਉਥੇ ਇੱਕ ਪ੍ਰਾਈਵੇਟ ਕੰਸਟਰਕਸ਼ਨ ਕੰਪਨੀ ਵਿਚ ਲੇਬਰ ਦਾ ਕੰਮ ਕਰਦਾ ਸੀ। ਉਸ ਤੋਂ ਬਾਅਦ ਇਸ ਦੀ ਤਰੱਕੀ ਹੋਣ ’ਤੇ ਉਸ ਕੰਪਨੀ ਵਿਚ ਇਹ ਕੰਟਰੈਕਟਰ ਦੀ ਪੋਸਟ ਹਾਸਲ ਕੀਤੀ।  ਮਿਹਨਤ ਕਰਨ ’ਤੇ ਇੰਨੀ ਸਫਲਤਾ ਮਿਲਣ ਲੱਗੀ ਪਿੰਡ ਵਿਚ ਹੋਣ ਵਾਲੇ ਹਰੇਕ ਸਾਲ ਛਿੰਜ ਮੇਲੇ ਵਿਚ ਜੇਤੂ ਖਿਡਾਰੀਆਂ ਨੂੰ ਬੁਲਟ ਮੋਟਰ ਸਾਈਕਲ ਤੇ ਇੱਕ ਲੱਖ ਰੁਪਏ ਦੀ ਨਕਦ ਰਕਮ ਭੇਜਣ ਲੱਗਾ ਤਾਕਿ ਨੌਜਵਾਨ ਨਸ਼ੇ ਤੋਂ ਦੂਰ ਰਹਿ ਕੇ ਅਪਣੇ ਸਭਿਆਚਾਰ ਨਾਲ ਜੁੜੇ ਰਹਿਣ।

ਹੋਰ ਖਬਰਾਂ »

ਅਮਰੀਕਾ

ਹਮਦਰਦ ਟੀ.ਵੀ.