ਨਵੀਂ ਦਿੱਲੀ, 11 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਕ੍ਰਿਕਟਰ ਵਿਰਾਟ ਕੋਹਲੀ ਤੇ ਬਾਲੀਵੁਡ ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਘਰ ਇੱਕ ਬੱਚੀ ਨੇ ਜਨਮ ਲਿਆ ਹੈ। ਵਿਰਾਟ ਕੋਹਲੀ ਨੇ ਖੁਦ ਇੰਸਟਾਗ੍ਰਾਮ ਅਤੇ ਟਵਿੱਟਰ ’ਤੇ ਪੋਸਟ ਕਰਕੇ ਬੇਟੀ ਦਾ ਬਣਨ ਬਾਰੇ ਜਾਣਕਾਰੀ ਦਿੱਤੀ ਹੈ।  ਵਿਰਾਟ ਕੋਹਲੀ ਨੇ ਟਵਿੱਟਰ ’ਤੇ ਇਸ ਖੁਸ਼ਖਬਰੀ ਨੂੰ ਸਾਂਝਾ ਕਰਦਿਆਂ ਲਿਖਿਆ ਕਿ ‘ਸਾਨੂੰ ਦੋਵਾਂ ਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਅੱਜ ਦੁਪਹਿਰ ਸਾਡੇ ਘਰ ਇੱਕ ਧੀ ਨੇ ਜਨਮ ਲਿਆ ਹੈ। ਅਸੀਂ ਤੁਹਾਡੇ ਪਿਆਰ ਅਤੇ ਸ਼ੁਭਕਾਮਨਾਵਾਂ ਲਈ ਤਹਿ ਦਿਲੋਂ ਧੰਨਵਾਦੀ ਹਾਂ। ਅਨੁਸ਼ਕਾ ਅਤੇ ਸਾਡੀ ਧੀ ਦੋਵੇਂ ਬਿਲਕੁਲ ਠੀਕ ਹਨ ਅਤੇ ਸਾਡੀ ਚੰਗੀ ਕਿਸਮਤ ਹੈ ਕਿ ਸਾਨੂੰ ਇਸ ਜ਼ਿੰਦਗੀ ਦੇ ਇਸ ਅਧਿਆਇ ਦਾ ਤਜ਼ਰਬਾ ਹੋਇਆ।’ 

 

ਹੋਰ ਖਬਰਾਂ »

ਹਮਦਰਦ ਟੀ.ਵੀ.