ਵਾਸ਼ਿੰਗਟਨ, 12 ਜਨਵਰੀ, ਹ.ਬ. : ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਈਡਨ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਨੇ ਸੀਨੀਅਰ ਕੂਟਨੀਤਕ ਵਿਲੀਅਮ ਬਰਨਜ਼ ਨੂੰ ਸੀਆਈਏ ਦੇ ਡਾਇਰੈਟਰ ਅਹੁਦੇ ਦੇ ਲਈ ਚੁਣਿਆ ਹੈ। ਵਿਲੀਅਮ ਨੂੰ ਪ੍ਰਧਾਨ ਮੰਤਰੀ ਮੋਦੀ ਦਾ ਆਲੋਚਕ ਮੰਨਿਆ ਜਾਂਦਾ ਹੈ। ਮਨਮੋਹਨ ਸਿੰਘ ਦੇ ਕਾਰਜਕਾਲ ਵਿਚ ਭਾਰਤ-ਅਮਰੀਕਾ ਦੇ ਵਿਚ ਪਰਮਾਣੂ ਸਮਝੌਤੇ ਵਿਚ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ ਸੀ।
ਰੂਸ ਅਤੇ ਜਾਰਡਨ ਦੇ ਰਾਜਦੂਤ ਰਹਿ ਚੁੱਕੇ 64 ਸਾਲਾ ਵਿਲੀਅਮ ਦਾ ਵਿਦੇਸ਼ ਮੰਤਰਾਲੇ ਦੇ  ਨਾਲ ਕੰਮ ਕਰਨ ਦਾ 33 ਸਾਲ ਦਾ ਤਜ਼ਰਬਾ ਹੈ ਅਤੇ ਉਹ ਰਿਪਬਲਿਕਨ ਅਤੇ ਡੈਮਕਰੇਟਿਕ ਦੋਵੇਂ ਹੀ ਰਾਸ਼ਟਰਪਤੀਆਂ ਦੇ ਨਾਲ ਕੰਮ ਕਰ ਚੁੱਕੇ ਹਨ। ਉਹ ਕਦੇ ਖੁਫ਼ੀਆ ਅਧਿਕਾਰੀ ਨਹੀਂ ਰਹੇ। ਵਿਲੀਅਮ 2014 ਵਿਚ ਸੇਵਾ ਮੁਕਤ ਹੋਣ ਤੋਂ ਪਹਿਲਾਂ ਉਪ ਵਿਦੇਸ਼ ਮੰਤਰੀ ਸੀ। ਉਨ੍ਹਾਂ ਨੇ ਕਾਰਨੇਗੀ ਇੰਡੋਮੈਂਟ ਆਫ਼ ਇੰਟਰਨੈਸ਼ਨਲ ਪੀਸ ਦੇ ਸੰਚਾਲਨ ਦੇ ਲਈ ਸੇਵਾ ਮੁਕਤੀ ਲਈ ਸੀ।
ਟਰੰਪ ਦੇ 2017 ਵਿਚ ਸੱਤਾ ਸੰਭਾਲਣ ਤੋਂ ਬਾਅਦ ਵਿਦੇਸ਼ ਮੰਤਰਾਲੇ ਵਿਚ ਮਚੀ ਖਿੱਚੋਤਾਣ ਨੂੰ ਲੈ ਕੇ ਖਾਮੋਸ਼ ਰਹਿਣ ਵਾਲੇ ਵਿਲੀਅਮ ਨੇ ਪਿਛਲੇ ਸਾਲ ਅਪਣੀ ਚੁੱਪੀ ਤੋੜਦੇ ਹੋਏ ਵਿਦੇਸ਼ ਮਾਮਲਿਆਂ ’ਤੇ ਟਰੰਪ ਪ੍ਰਸ਼ਾਸਨ ਦੀ ਨੀਤੀਆਂ ਨੂੰ ਲੈ ਕੇ ਬੇਹੱਦ ਆਲੋਚਨਾਤਮਕ  ਲੇਖ ਲਿਖਣੇ ਸ਼ੁਰੂ ਕਰ ਦਿੱਤੇ ਸੀ। ਬਾਈਡਨ ਨੇ ਕਿਹਾ, ਵਿਲੀਅਮ ਇੱਕ ਸ਼ਾਨਦਾਰ ਕੂਟਨੀਤੀਕਾਰ  ਹੈ ਜਿਨ੍ਹਾਂ ਦੇ ਕੋਲ ਕੋਮਾਤਰੀ ਮੰਚਾਂ ’ਤੇ ਸਾਡੇ ਲੋਕਾਂ ਅਤੇ ਦੇਸ਼ ਨੂੰ ਸੁਰੱਖਿਅਤ ਰੱਖਣ ਦਾ ਦਹਾਕਿਆਂ ਦਾ ਤਜ਼ਰਬਾ ਹੈ।

 

 

ਹੋਰ ਖਬਰਾਂ »

ਅਮਰੀਕਾ

ਹਮਦਰਦ ਟੀ.ਵੀ.