ਮਿਸੀਸਾਗਾ, 12 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਸ਼ਹਿਰ ਮਿਸੀਸਾਗਾ ਦਾ ਵਾਸੀ 42 ਸਾਲਾ ਹਬੀਬ ਕੱਕੜ ਲਾਪਤਾ ਹੋ ਗਿਆ ਹੈ, ਜਿਸ ਦੀ ਭਾਲ ਲਈ ਪੀਲ ਪੁਲਿਸ ਨੇ ਲੋਕਾਂ ਦੀ ਮਦਦ ਮੰਗੀ ਹੈ।  ਪੀਲ ਰੀਜਨਲ ਪੁਲਿਸ ਮੁਤਾਬਕ ਹਬੀਬ ਕੱਕੜ ਨੂੰ ਆਖਰੀ ਵਾਰ 11 ਜਨਵਰੀ ਨੂੰ ਸਵੇਰੇ 10 ਵਜ ਕੇ 50 ਮਿੰਟ ’ਤੇ ਦੇਖਿਆ ਗਿਆ ਸੀ। ਉਸ ਵੇਲੇ ਉਹ ਮਿਸੀਸਾਗਾ ਦੇ ਓਲਡ ਕੈਰਿਜ ਰੋਡ ਦੇ ਨੇੜੇ ਡੁੰਡਾਸ ਸਟਰੀਟ ’ਤੇ ਈਸਟਬਾਊਂਡ ਵੱਲ ਜਾ ਰਿਹਾ ਸੀ। 
ਦਰਮਿਆਨੇ ਕੱਦ ਦੇ ਮਾਲਕ ਹਬੀਬ ਕੱਕੜ ਦੀ ਲੰਬਾਈ 5 ਫੁੱਟ 9 ਇੰਚ ਹੈ ਤੇ ਉਹ ਸਿਰੋਂ ਮੋਨਾ ਹੈ, ਜਿਸ ਦੇ ਵਾਲ਼ ਕਾਲੇ ਤੇ ਭੂਰੇ ਰੰਗ ਦੇ ਹਨ। ਜਦੋਂ ਉਹ ਲਾਪਤਾ ਹੋਇਆ, ਉਸ ਵੇਲੇ ਉਸ ਨੇ ਨੀਲੇ ਰੰਗ ਦਾ ਕੋਟ ਤੇ ਹਲਕੇ ਸਲੇਟੀ ਰੰਗ ਦੀ ਪੈਂਟ ਤੇ ਸਵੈਟਰ ਪਾਇਆ ਹੋਇਆ ਸੀ। ਉਸ ਨੇ ਹਰੇ ਰੰਗ ਦੇ ਜੁੱਤੇ ਪਾਏ ਹੋਏ ਸਨ ਤੇ ਕਾਲੇ ਰੰਗ ਦਾ ਪਿੱਠੂ ਬੈਗ ਉਸ ਦੇ ਕੋਲ ਸੀ। ਉਸ ਨੇ ਸੋਨੇ ਰੰਗੀ ਫਰੇਮ ਵਾਲੀਆਂ ਐਨਕਾਂ ਵੀ ਲਾਈਆਂ ਹੋਈਆਂ ਸਨ। ਹਬੀਬ ਕੱਕੜ ਦਾ ਪਰਿਵਾਰ ਉਸ ਦੀ ਸਿਹਤਯਾਬੀ ਨੂੰ ਲੈ ਕੇ ਚਿੰਤਤ ਹੈ।
ਪੀਲ ਰੀਜਨਲ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਹਬੀਬ ਕੱਕੜ ਸਬੰਧੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਨਾਲ ਫੋਨ ਨੰਬਰ : 905-453-2121 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.