ਚਿਹਰੇ ਸੰਬੰਧੀ ਸਮੱਸਿਆ ਜਿਵੇਂ ਕਿ ਚਿਹਰੇ ਦੀਆਂ ਝੁਰੜੀਆਂ ਨੂੰ ਦੂਰ ਕਰਨ ਲਈ ਅਸੀਂ ਦੇਸੀ ਘਿਓ ਦੀਆਂ ਕੁੱਝ ਬੂੰਦਾਂ ਨਾਲ ਚਿਹਰੇ ਦੀ ਮਸਾਜ ਕਰ ਠੰਢੇ ਪਾਣੀ ਨਾਲ ਧੋ ਕੇ ਇਸ ਸਮੱਸਿਆ ਤੋ ਨਿਜਾਤ ਪਾ ਸਕਦੇ ਹਾਂ। ਖੁਸ਼ਕ ਚਮੜੀ ਦੇਸੀ ਘਿਓ ਵਿੱਚ ਮਲਾਈ ਨੂੰ ਮਿਲਾ ਕੇ ਲਗਾਉਣ ਨਾਲ ਚਮੜੀ ਮੁਲਾਇਮ ਤੇ ਨਰਮ ਹੋ ਜਾਂਦੀ ਹੈ। ਅੱਖਾਂ ਹੇਠ ਕਾਲੇ ਘੇਰਿਆ ਤੇ ਦੇਸੀ ਘਿਓ ਨਾਲ ਮਸਾਜ ਕਰਨ ਤੇ ਇਹ ਠੀਕ ਹੋ ਜਾਂਦੇ ਹਨ। ਕਈ ਬਾਰ ਹਿਚਕੀ ਦੀ ਸਮੱਸਿਆ ਅਜਿਹੀ ਹੋ ਜਾਂਦੀ ਹੈ ਜੋ ਕਿ ਪਾਣੀ ਪੀਣ ਜਾਂ ਮਿੱਠਾ ਖਾਣ ਨਾਲ ਠੀਕ ਨਹੀਂ ਹੁੰਦੀ, ਇਸ ਦੌਰਾਨ ਅੱਧਾ ਚਮਚ ਗਾਂ ਦਾ ਘਿਓ ਖਾਣ ਨਾਲ ਹਿਚਕੀ ਦੀ ਪ੍ਰੇਸ਼ਾਨੀ ਤੋਂ ਛੁਟਕਾਰਾ ਮਿਲ ਜਾਂਦਾ ਹੈ। ਦਿਲ ਦੇ ਮਰੀਜ਼ਾਂ ਨੂੰ ਡਾਕਟਰ ਚਿਕਨਾਹਟ ਭਰੀਆਂ ਚੀਜ਼ਾਂ ਖਾਣ ਤੋਂ ਸਖ਼ਤ ਮਨ੍ਹਾਂ ਕਰਦੇ ਨੇ। ਪਰ ਗਾਂ ਦਾ ਘਿਓ ਦਿਲ ਲਈ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ। ਪਰ ਮਰੀਜ਼ ਨੂੰ ਡਾਕਟਰ ਦੀ ਸਲਾਹ ਮੁਤਾਬਕ ਹੀ ਗਾਂ ਦਾ ਘਿਓ ਖਾਣਾ ਚਾਹੀਦਾ ਹੈ। ਗਾਂ ਦੇ ਘਿਓ ਦੀਆਂ ਕੁੱਝ ਬੂੰਦਾਂ ਜੇਕਰ ਰੋਜ਼ਾਨਾ ਨੱਕ ਵਿੱਚ ਪਾਈਆਂ ਜਾਣ ਤਾਂ ਐਲਰਜੀ, ਛਿੱਕਾਂ, ਜ਼ੁਕਾਮ, ਰੇਸ਼ਾ, ਨੱਕ ਵਿੱਚੋਂ ਪਾਣੀ ਵਗਣ ਆਦਿ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਦੇਸੀ ਘਿਓ ਵਿੱਚ ਬਹੁਤ ਸਾਰੇ ਖ਼ੁਰਾਕੀ ਤੱਤ ਤੇ ਵਿਟਾਮਿਨ ਪਾਏ ਜਾਂਦੇ ਨੇ ਜੋ ਹਾਰਮੋਨਜ਼ ਦੇ ਬਣਨ ਅਤੇ ਸੰਤੁਲਨ ਬਣਾਏ ਰੱਖਣ ਵਿੱਚ ਮਦਦਗਾਰ ਸਾਬਿਤ ਹੁੰਦੇ ਨੇ। ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਆਪਣੇ ਖਾਣੇ ਵਿੱਚ ਘਿਓ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ। ਸਰੀਰ ਦੇ ਨਿਰਮਾਣ ਵਿੱਚ, ਹੱਡੀਆਂ ਦੇ ਨਿਰਮਾਣ ਵਿੱਚ ਦੇਸੀ ਘਿਓ ਦੀ ਖਾਸ ਅਹਿਮੀਅਤ ਹੁੰਦੀ ਹੈ। ਇਸ ਵਿੱਚ ਫੈਟ ਜ਼ਿਆਦਾ ਮਾਤਰਾ ਵਿੱਚ ਮਿਲਦੀ ਹੈ ਜੋ ਕਿ ਊਰਜਾ ਦਾ ਮੁੱਖ ਸ੍ਰੋਤ ਹੈ। ਘਿਓ ਖਾਣ ਨਾਲ ਦਿਮਾਗ ਦਾ ਵਿਕਾਸ ਹੁੰਦਾ ਹੈ ਅਤੇ ਸੋਚਣ ਤੇ ਸਮਝਣ ਦੀ ਸ਼ਕਤੀ ਵੱਧਦੀ ਹੈ। ਛੋਟੇ ਬੱਚਿਆਂ ਦੇ ਸੰਪੂਰਨ ਵਿਕਾਸ ਲਈ ਸ਼ੁੱਧ ਦੇਸੀ ਘਿਓ ਨੂੰ ਖ਼ੁਰਾਕ ਵਿੱਚ ਜ਼ਰੂਰ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ।
ਦੇਸੀ ਘਿਓ ਦੇ ਖਾਣ ਨਾਲ ਸਰੀਰ ਨੂੰ ਫਾਇਦੇ ਹੀ ਮਿਲਦੇ ਨੇ। ਨੁਕਸਾਨ ਉਦੋਂ ਹੁੰਦੇ ਜਦੋਂ ਅਸੀਂ ਇਸ ਦੀ ਮਾਤਰਾ ਨੂੰ ਲੋੜ ਨਾਲੋਂ ਵੱਧ ਮਾਤਰਾ ਵਿੱਚ ਖਾਣ ਲੱਗ ਜਾਂਦੇ ਹਾਂ। ਸੋ ਸਾਨੂੰ ਦੇਸੀ ਘਿਓ ਦੀ ਮਾਤਰਾ ਨੂੰ ਹਮੇਸ਼ਾ ਸਹੀ ਮਾਤਰਾ ਵਿੱਚ ਹੀ ਇਸਤੇਮਾਲ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਤੰਦਰੁਸਤ ਜੀਵਨ ਜੀਅ ਸਕੀਏ। ਦੇਸੀ ਘਿਓ ਸਰੀਰ ਵਿੱਚ ਚੰਗੇ ਅਤੇ ਮਾੜੇ ਕਲੈਸਟ੍ਰੋਲ ਦੀ ਮਾਤਰਾ ਨੂੰ ਸਹੀ ਮਾਪਦੰਡ ਤੇ ਰੱਖਣ ਵਿੱਚ ਮਦਦ ਕਰਦਾ ਹੈ। ਕੋਲੈਸਟ੍ਰੋਲ ਤੋਂ ਪ੍ਰੇਸ਼ਾਨ ਮਰੀਜ਼ ਆਪਣੇ ਰੋਜ਼-ਆਹਾਰ ਵਿੱਚ ਦੇਸੀ ਘਿਓ ਨੂੰ ਜ਼ਰੂਰ ਸ਼ਾਮਿਲ ਕਰਨ। ਜੇ ਇਹ ਘਿਓ ਗਾਂ ਦਾ ਹੋਵੇ ਤਾਂ ਹੋਰ ਵੀ ਬੇਹਤਰ ਹੋਵੇਗਾ। ਦੇਸੀ ਘਿਓ ਵਿੱਚ ਬਹੁਤ ਸਾਰੇ ਖ਼ੁਰਾਕੀ ਤੱਤ ਹੁੰਦੇ ਹਨ, ਜਿਨ੍ਹਾਂ ਵਿੱਚ ਕੈਲਸ਼ੀਅਮ, ਫਾਸਫੋਰਸ, ਮਿਨਰਲ, ਪੋਟਾਸ਼ੀਅਮ, ਊਰਜਾ ਆਦਿ ਭਰਪੂਰ ਮਾਤਰਾ ਵਿੱਚ ਹੁੰਦੇ ਨੇ। ਇਸ ਵਿੱਚ ਵਿਟਾਮਿਨ ਕੇ-2 ਹੁੰਦਾ ਹੈ ਜੋ ਕਿ ਖ਼ੂਨ ਦੇ ਸੰਚਾਰ ਨੂੰ ਸਹੀ ਰੱਖਣ ਵਿੱਚ ਮਦਦ ਕਰਦਾ ਹੈ। ਜਿਸ ਕਾਰਨ ਖ਼ੂਨ ਵਿੱਚ ਜਮ੍ਹਾ ਕੈਲਸ਼ੀਅਮ ਨੂੰ ਹਟਾਉਂਦਾ ਹੈ ਤੇ ਦਿਲ ਸੰਬੰਧੀ ਰੋਗ ਹੋਣ ਤੋਂ ਰੋਕਦਾ ਹੈ। ਚੰਗੇ ਕੋਲੈਸਟ੍ਰੋਲ ਦੀ ਮਾਤਰਾ ਦਾ ਵੱਧਣਾ ਤੇ ਦਿਲ ਦੀ ਚੰਗੀ ਸਿਹਤ ਦਾ ਰਾਜ਼ ਵੀ ਦੇਸੀ ਘਿਓ ਵਿੱਚ ਹੀ ਛੁਪਿਆ ਹੈ, ਨੈਸ਼ਨਲ ਡੇਅਰੀ ਰਿਸਰਚ ਇੰਸਟੀਚਿਊਟ ਦੀ ਰਿਪੋਰਟ ਵਿੱਚ ਭਾਰਤੀ ਵਿਗਿਆਨੀਆਂ ਨੇ ਇਹ ਦਾਅਵਾ ਕੀਤਾ ਹੈ। ਗਾਂ ਦੇ ਘਿਓ ਵਿੱਚ ਕਾਨਜੂਗੇਟਡ ਲਿਨੋਲਿਕ ਐਸਿਡ ਦਾ ਕੁਦਰਤੀ ਸ੍ਰੋਤ ਹੈ ਜਿਸ ਦੇ ਸਰੀਰ ਨੂੰ ਅਨੇਕਾਂ ਫਾਇਦੇ ਨੇ। ਇਸ ਵਿੱਚ ਮੈਗਾ-3 ਫੈਟੀ ਐਸਿਡ ਵੀ ਉਚਿਤ ਮਾਤਰਾ ਵਿੱਚ ਮਿਲਦਾ ਜਿਸ ਨਾਲ ਲੋ ਡੈਨਸਟੀ ਲਿਪੋਪ੍ਰੋਟੀਨ ਕੋਲੈਸਟ੍ਰੋਲ ਨੂੰ ਕੰਟਰੋਲ ਰੱਖਣ ਵਿੱਚ ਸਹਾਇਤਾ ਹੁੰਦੀ ਹੈ। ਗਾਂ ਦੇ ਦੇਸੀ ਘਿਓ ਵਿੱਚ ਰੋਗਾਂ ਨਾਲ ਲੜਨ ਦੀ ਸਮਰੱਥਾ ਵੱਧ ਹੁੰਦੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.