ਬੰਗਲੁਰੂ, 12 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਕਰਨਾਟਕ ਦੇ ਸਾਬਕਾ ਮੰਤਰੀ ਜੀਵਰਾਜ ਅਲਵਾ ਦੇ ਬੇਟੇ ਅਤੇ ਬਾਲੀਵੁਡ ਅਦਾਕਾਰ ਵਿਵੇਕ ਓਬਰਾਏ ਦੇ ਸਾਲੇ ਆਦਿੱਤਿਆ ਅਲਵਾ ਨੂੰ ਸੈਂਡਲਵੁਡ ਡਰੱਗਜ਼ ਕੇਸ ਵਿੱਚ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੂੰ ਚੇਨਈ ਤੋਂ ਬੰਗਲੁਰੂ ਪੁਲਿਸ ¬ਕ੍ਰਾਈਮ ਬਰਾਂਚ ਨੇ ਹਿਰਾਸਤ ਵਿੱਚ ਲਿਆ ਹੈ। ਸੈਂਡਲਵੁਡ ਡਰੱਗਜ਼ ਮਾਮਲੇ ਵਿੱਚ ਸਤੰਬਰ 2020 ਵਿੱਚ ਨਾਮ ਆਉਣ ਬਾਅਦ ਆਦਿੱਤਿਆ ਅਲਵਾ ਫਰਾਰ ਸੀ। ਗ੍ਰਿਫ਼ਤਾਰੀ ਮਗਰੋਂ ਅੱਜ ਆਦਿੱਤਿਆ ਨੂੰ ਬੰਗਲੁਰੂ ਵਿੱਚ ਮੈਡੀਕਲ ਚੈਕਅਪ ਲਈ ਲਿਜਾਇਆ ਗਿਆ। ਮੁਢਲੀ ਪੁੱਛਗਿੱਛ ਵਿੱਚ ਆਦਿੱਤਿਆ ਅਲਵਾ ਨੇ ਖੁਦ ਨੂੰ ਬੇਗੁਨਾਹ ਦੱਸਿਆ ਹੈ। ਆਦਿੱਤਿਆ ਨੇ ਕਿਹਾ ਕਿ ਉਸ ਨੇ ਸਿਰਫ਼ ਪਾਰਟੀ ਹੋਸਟ ਕੀਤੀ ਸੀ, ਪਰ ਉਹ ਕਿਸੇ ਵੀ ਅਜਿਹੇ ਸ਼ਖਸ ਨੂੰ ਨਹੀਂ ਜਾਣਦਾ ਜੋ ਡਰੱਗਜ਼ ਲੈਂਦਾ ਹੋਵੇ। ਹੁਣ ਤੱਕ ਦੀ ਇਨਕੁਆਇਰੀ ਵਿੱਚ ਆਦਿੱਤਿਆ ਵੱਲੋਂ ਡਰੱਗਜ਼ ਸਬੰਧੀ ਕੁਝ ਵੀ ਸ਼ੱਕੀ ਜਾਣਕਾਰੀ ਨਹੀਂ ਮਿਲੀ ਹੈ। ਦੱਸ ਦੇਈਏ ਕਿ ਆਦਿੱਤਿਆ ਅਲਵਾ ’ਤੇ ਬੰਗਲੁਰੂ ਸਥਿਤ ਆਪਣੇ ਘਰ ਹਾਊਸ ਆਫ਼ ਲਾਈਫ਼ ਵਿੱਚ ਅਜਿਹੀ ਪਾਰਟੀਆਂ ਹੋਸਟ ਕਰਨ ਦਾ ਦੋਸ਼ ਹੈ, ਜਿਨ੍ਹਾਂ ਵਿੱਚ ਡਰੱਗਜ਼ ਲਏ ਜਾਂਦੇ ਸਨ। ਇਸ ਮਾਮਲੇ ਵਿੱਚ ਬੀਤੇ ਦਿਨੀਂ ਪੁਲਿਸ ਨੇ ਵਿਵੇਕ ਓਬਰਾਏ ਦੇ ਜੁਹੂ ਸਥਿਤ ਘਰ ਦੀ ਤਲਾਸ਼ੀ ਵੀ ਲਈ ਸੀ। 

 

ਹੋਰ ਖਬਰਾਂ »

ਹਮਦਰਦ ਟੀ.ਵੀ.