ਪੁਣੇ, 13 ਜਨਵਰੀ, ਹ.ਬ. : ਮਹਾਰਾਸ਼ਟਰ ਦੇ ਪੁਣੇ ਵਿਚ ਦਿੱਲੀ ਦੀ ਨਿਰਭਿਆ ਜਿਹੀ ਘਟਨਾ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਚਲਦੀ ਪ੍ਰਾਈਵੇਟ ਬਸ ਵਿਚ 21 ਸਾਲਾ ਲੜਕੀ ਦੇ ਨਾਲ ਰੇਪ ਕੀਤਾ ਗਿਆ। ਘਟਨਾ 6 ਜਨਵਰੀ ਦੀ ਹੈ। ਪੀੜਤਾ ਦੇ ਬਿਆਨ ਦੇ ਆਧਾਰ ’ਤੇ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ।
ਇਹ ਘਟਨਾ ਪੁਣੇ ਦੇ ਰਾਜਨਗਾਓਂ ਇਲਾਕੇ ਵਿਚ ਵਾਪਰੀ। ਪੀੜਤਾ ਗੋਂਦਿਆ ਦੀ ਰਹਿਣ ਵਾਲੀ ਹੈ ਅਤੇ ਪੁਣੇ ਦੀ ਇੱਕ ਪ੍ਰਾਈਵੇਟ ਕੰਪਨੀ  ਵਿਚ ਕੰਮ ਕਰਦੀ ਹੈ। ਉਹ ਅਪਣੀ ਭੈਣ ਦੇ ਵਿਆਹ ਵਿਚ ਭੰਡਾਰਾ ਗਈ ਸੀ। ਵਿਆਹ ਸਮਾਰੋਹ ਤੋਂ ਬਾਅਦ ਉਹ ਭੰਡਾਰਾ ਕੋਲ ਸਥਿਤ ਨਾਗਪੁਰ ਬਸ ਡਿੱਪੂ ਤੋਂ ਇਕੱਲੀ ਪਰਤ ਰਹੀ ਸੀ।
ਰਾਜਨਗਾਓਂ ਪੁਲਿਸ ਥਾਣੇ ਦੇ ਅਧਿਕਾਰੀ ਨੇ ਦੱਸਿਆ ਕਿ ਯਾਤਰਾ ਦੌਰਾਨ ਬਸ ਦਾ ਕੰਡਕਟਰ ਸਮੀਰ ਦੇਵਕਰ ਨੇ ਉਸ ਨੂੰ ਇਕੱਲਾ ਦੇਖ ਕੇ ਚਾਕੂ ਦਿਖਾਇਆ ਅਤੇ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਰੇਪ ਕੀਤਾ। 6 ਜਨਵਰੀ ਦੀ ਸਵੇਰ ਪੁਣੇ ਪੁੱਜਣ ਤੋ ਬਾਅਦ ਲੜਕੀ ਇੱਕ ਦੋਸਤ ਦੀ ਮਦਦ ਨਾਲ ਪੁਲਿਸ ਥਾਣੇ ਪੁੱਜੀ ਅਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਾਇਆ। ਪੁਣੇ ਪੁਲਿਸ ਨੇ ਮਾਮਲੇ ਦੀ ਜਾਂਚ ਲਈ ਵਾਸ਼ਿਮ ਜ਼ਿਲ੍ਹਾ ਪੁਲਿਸ ਨੂੰ ਭੇਜਿਆ। ਤਦ ਮਾਮਲੇ ਦੀ ਜਾਣਕਾਰੀ ਮਿਲੀ। ਫਿਲਹਾਲ ਬਸ ਅਤੇ ਬਸ ਦਾ ਕੰਡਕਟਰ ਲਾਪਤਾ ਹਨ। ਉਨ੍ਹਾਂ ਦੀ ਭਾਲ ਵਿਚ ਇੱਕ ਟੀਮ ਨਾਗਪੁਰ ਪੁੱਜੀ ਹੈ।

ਹੋਰ ਖਬਰਾਂ »

ਰਾਸ਼ਟਰੀ

ਹਮਦਰਦ ਟੀ.ਵੀ.