ਪੁਣੇ, 13 ਜਨਵਰੀ, ਹ.ਬ. : ਅਸੀਂ ਤੁਹਾਨੂੰ Îਇੱਕ ਅਜਿਹੀ ਖ਼ਬਰ ਬਾਰੇ ਦੱਸਣ ਜਾ ਰਹੇ ਹਾਂ, ਜੋ ਕਿ ਤੁਹਾਡੇ ਦਿਲਾਂ ਨੂੰ ਝੰਜੋੜ ਕੇ ਰੱਖ ਦੇਵੇਗੀ। ਜੀ ਹਾਂ, ਪੁਣੇ ਨਾਲ ਲੱਗਦੇ ਚਿੰਚਵਾੜ ਵਿਚ ਇੱਕ ਬੇਜ਼ੁਬਾਨ ਨਾਲ ਹੋਈ ਬਰਬਰਤਾ ਕੈਮਰੇ ਵਿਚ ਕੈਦ ਹੋ ਗਈ। ਇੱੱਥੇ ਇੱਕ ਵਿਅਕਤੀ ਨੇ ਇੱਕ ਕੁੱਤੇ ਨੂੰ ਡੰਡੇ  ਮਾਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਕੁੱਤੇ ਦਾ ਕਸੂਰ ਸਿਰਫ ਐਨਾ ਸੀ ਕਿ ਉਹ ਉਸ ਵਿਅਕਤੀ ਦਾ ਚਿਕਨ ਖਾ ਗਿਆ ਸੀ।
ਸੀਸੀਟੀਵੀ ਵਿਚ ਇਸ ਘਟਨਾ ਦੇ ਕੈਦ ਹੋ ਜਾਣ ਤੋਂ ਬਾਅਦ ਐਨਿਮਲ ਵੈਲਫੇਅਰ ਐਸੋਸੀਏਸ਼ਨ ਨਾਲ ਜੁੜੀ ਨੀਤਾ ਪੰਡਤ ਨੇ ਭੋਸਰੀ ਪੁਲਿਸ ਥਾਣੇ ਵਿਚ ਕੇਸ ਦਰਜ ਕਰਾਇਆ ਹੈ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲਿਸ ਨੇ ਮੁਲਜ਼ਮ ਨੌਜਵਾਨ ਨੂੰ ਕਾਬੂ ਕਰ ਲਿਆ। 
ਜਾਂਚ ਵਿਚ ਸਾਹਮਣੇ ਆਇਆ ਕਿ ਮੁਲਜ਼ਮ ਇੱਕ ਗੈਰਾਜ ਚਲਾਉਂਦਾ ਹੈ ਅਤੇ ਸੋਮਵਾਰ ਨੂ ੰਉਹ ਚਿਕਨ ਖਾ ਰਿਹਾ ਸੀ। ਇਸੇ ਦੌਰਾਨ ਕੁਝ ਦੇਰ ਦੇ ਲਈ ਖਾਣਾ ਛੱਡ ਕੇ ਬਾਹਰ ਕਿਸੇ ਨੂੰ ਮਿਲਣ ਗਿਆ। ਐਨੇ ਵਿਚ ਉਥੇ ਕੁੱਤਾ ਆਇਆ ਤੇ ਉਸ ਦਾ ਚਿਕਨ ਖਾ ਗਿਆ। 
ਕੁੱਤੇ ਨੂੰ ਚਿਕਨ ਖਾਂਦਾ ਵੇਖ ਉਹ ਵਿਅਕਤੀ ਭੜਕ ਗਿਆ ਅਤੇ ਕੁੱਤੇ ਨੂੰ ਡੰਡੇ ਨਾਲ ਕੁੱਟਣ ਲੱਗਾ। ਆਸ ਪਾਸ ਬੈਠੇ ਲੋਕ ਚੁੱਪ ਚਾਪ ਤਮਾਸ਼ਾ ਵੇਖ ਰਹੇ ਸੀ। ਉਹ ਕੁੱਤੇ ਨੂੰ ਤਦ ਤੱਕ ਕੁੱਟਦਾ ਰਿਹਾ ਜਦੋਂ ਤੱਕ ਉਸ ਦੀ ਮੌਤ ਨਹੀਂ ਹੋਈ।

ਹੋਰ ਖਬਰਾਂ »

ਰਾਸ਼ਟਰੀ

ਹਮਦਰਦ ਟੀ.ਵੀ.