ਪਣਜੀ, 13 ਜਨਵਰੀ, ਹ.ਬ. : ਗੋਆ ਅਤੇ ਦਿੱਲੀ ਪੁਲਿਸ ਦੇ ਸਾਈਬਰ ਅਪਰਾਧ  ਅਧਿਕਾਰੀਆਂ ਦੀ ਇੱਕ ਸਾਂਝੀ ਟੀਮ ਨੇ ਮੰਗਲਵਾਰ ਨੂੰ ਦਿੱਲੀ ਦੇ ਦੋ ਅਫ਼ਰੀਕੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਨੇ ਮੈਟਰੀਮੋਨਿਅਲ ਸਾਈਟ ਦੇ ਜ਼ਰੀਏ ਗੋਆ ਦੀ ਮਹਿਲਾ ਨੂੰ 37 ਲੱਖ ਦਾ ਚੂਨਾ ਲਗਾਇਆ।
ਪੁਲਿਸ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਪੀੜਤਾ ਨੇ ਸਾਈਬਰ ਅਪਰਾਧ ਪੁਲਿਸ ਥਾਣੇ ਵਿਚ ਸ਼ਿਕਾਇਤ ਦਰਜ ਕਰਾਈ ਸੀ। ਜਿਸ ਵਿਚ ਕਿਹਾ ਗਿਆ ਸੀ ਕਿ ਇੱਕ ਵਿਅਕਤੀ ਨੇ ਮੈਟਰੋਮੋਨਿਅਲ ਸਾਈਟ ’ਤੇ ਉਸ ਨੂੰ Îਇੱਕ ਨਕਲੀ ਪ੍ਰੋਫਾਈਲ ਬਣਾ ਕੇ ਵਿਆਹ ਦਾ ਪ੍ਰਸਤਾਵ ਦਿੱਤਾ। ਮਹਿਲਾ ਨੂੰ ਜਾਲ ਵਿਚ ਫਸਾ ਕੇ ਮੁਲਜ਼ਮ ਨੇ ਉਸ ਨੇ ਵਿਦੇਸ਼ ਤੋਂ ਮਹਿੰਗਾ ਗਿਫ਼ਟ ਭੇਜਣ ਦੀ ਗੱਲ ਕਹੀ ਅਤੇ ਇਨ੍ਹਾਂ ਵਿਦੇਸ਼ੀ ਗਿਫ਼ਟਾਂ ਦੇ ਲਈ ਕਸਟਮ ਕਲੀਅਰੈਂਸ ਦੇ ਨਾਂ ’ਤੇ ਮੁਲਜ਼ਮ ਨੇ ਪੀੜਤਾ ਕੋਲੋਂ 37 ਲੱਖ ਠੱਗ ਲਏ।
ਬਿਆਨ ਮੁਤਾਬਕ ਮੁਲਜ਼ਮ ਨੇ ਔਰਤ ਦੇ ਸਾਹਮਣੇ ਖੁਦ ਨੂੰ Îਇੱਕ ਡਾਕਟਰ ਦੇ ਰੂਪ ਵਿਚ ਪੇਸ਼ ਕੀਤਾ। ਅਫ਼ਰੀਕੀ ਨਾਗਰਿਕ ਨੇ ਇਸੇ ਬਹਾਨੇ ਮਹਿਲਾ ਕੋਲੋਂ 37 ਲੱਖ ਰੁਪਏ ਠੱਗ ਲਏ। ਜਿਵੇਂ ਹੀ ਪੀੜਤਾ ਨੂੰ ਅਹਿਸਾਸ ਹੋਇਆ ਕਿ ਉਸ ਨਾਲ ਧੋਖਾ ਹੋਇਆ। ਉਸ ਨੇ ਪੁਲਿਸ ਕੋਲ ਮਾਮਲਾ ਦਰਜ ਕਰਵਾ ਦਿੱਤਾ। ਪੁਲਿਸ ਨੇ ਦੱਸਿਆ  ਕਿ ਦੋਵੇਂ ਅਪਰਾਧੀਆਂ ਦੀ ਪਛਾਣ ਕੈਮਰੂਨ ਦੇ ਸੁਪਾ ਅਤੇ ਆਈਵਰੀ ਕੋਸਟ ਦੇ ਫਰੈਂਕ ਦੇ ਰੁਪ ਵਿਚ ਕੀਤੀ ਗਈ ਹੈ। ਦੋਵੇਂ ਮੁਲਜ਼ਮ ਫਿਲਹਾਲ ਦਿੱਲੀ ਦੇ ਮਹਿਰੌਲੀ Îਇਲਾਕੇ ਵਿਚ ਰਹਿ ਰਹੇ ਸੀ। ਪੁਲਿਸ ਨੇ ਕਿਹਾ ਕਿ ਦੋਵੇਂ ਅਫ਼ਰੀਕੀ ਨਾਗਰਿਕਾਂ ਨੇ ਫਰਜ਼ੀ ਆਈਡੀ ਨਾਲ ਮੋਬਾਈਲ ਫੋਨ, ਸਿਮ ਕਾਰਡ ਲਏ।  ਪੁਲਿਸ ਨੇ ਮੁਲਜ਼ਮਾਂ ਤੋਂ 650 ਲੋਕਾਂ ਦਾ ਡਾਟਾ ਬਰਾਮਦ ਕੀਤਾ ਹੈ। ਫਿਲਹਾਲ ਅਗਲੇਰੀ ਜਾਂਚ ਜਾਰੀ ਹੈ।

ਹੋਰ ਖਬਰਾਂ »

ਰਾਸ਼ਟਰੀ

ਹਮਦਰਦ ਟੀ.ਵੀ.