ਇੰਡੀਆਨਾ, 13 ਜਨਵਰੀ, ਹ.ਬ. : ਅਮਰੀਕਾ ਦੇ ਕਰੀਬ ਸੱਤ ਦਹਾਕੇ ਦੇ ਇਤਿਹਾਸ ਵਿਚ ਕਿਸੇ ਮਹਿਲਾ ਕੈਦੀ ਨੂੰ ਦਿੱਤੀ ਜਾਣ ਵਾਲੀ ਮੌਤ ਦੀ ਸਜ਼ਾ ’ਤੇ ਆਖਰੀ ਸਮੇਂ ਵਿਚ ਰੋਕ ਲਗਾ ਦਿੱਤੀ ਹੈ।
ਸਾਲ 2004 ਵਿਚ ਲੀਜਾ ਮੋਂਟਗੋਮਰੀ ਨੇ ਮਿਸੂਰੀ ਵਿਚ ਰਹਿਣ ਵਾਲੀ Îਇੱਕ ਗਰਭਵਤੀ ਔਰਤ ਦੀ ਹੱਤਿਆ ਕਰਨ ਤੋਂ ਬਾਅਦ ਉਸ ਦੇ ਗਰਭ ਤੋਂ ਬੱਚੀ ਨੂੰ ਕੱਢ ਕੇ ਅਪਣੇ ਕਬਜ਼ੇ ਵਿਚ ਲੈ ਲਿਆ ਸੀ। ਮੋਂਟਗੋਮਰੀ ਨੂੰ ਮੰਗਲਵਾਰ ਨੂੰ Îਇੰਡੀਆਨਾ ਦੇ ਤੇਰਰੇ ਹਾਉਤੇ ਵਿਚ ਇਕ ਕੇਂਦਰੀ ਜੇਲ੍ਹ ਵਿਚ ਮੌਤ ਦਿੱਤੀ ਜਾਣੀ ਸੀ।
ਮੋਂਟਗੋਮਰੀ ਨੂੰ ਬਾਈਡਨ ਦੇ ਸਹੁੰ ਚੁੱਕ ਸਮਾਗਮ ਤੋਂ 8 ਦਿਨ ਪਹਿਲਾਂ ਮੌਤ ਦੀ ਸਜ਼ਾ ਦਿੱਤੀ ਜਾਣੀ ਸੀ, ਜੋ ਮੌਤ ਦੀ ਸਜ਼ਾ ਦੇ ਖ਼ਿਲਾਫ਼ ਰਹੇ ਹਨ। ਲੇਕਿਨ ਇੰਡੀਆਨਾ ਦੇ ਦੱਖਣੀ ਜ਼ਿਲ੍ਹੇ ਦੇ ਲਈ ਜ਼ਿਲ੍ਹਾ ਜੱਜ ਪੈਟ੍ਰਿਕ ਹੈਨਲੌਨ ਨੇ ਸੋਮਵਾਰ ਦੇਰ ਰਾਤ ਇਹ ਕਹਿੰਦੇ ਹੋਏ ਮੌਤ ਦੀ ਸਜ਼ਾ ’ਤੇ ਰੋਕ ਲਗਾ ਦਿੱਤੀ ਕਿ ਮੋਂਟਗੋਮਰੀ ਦੀ ਮਾਨਸਿਕ ਹਾਲਤ ਦੇਖੀ ਜਾਣੀ ਜ਼ਰੂਰੀ ਹੈ। ਦੱਸ ਦੇਈਏ ਕਿ ਮੋਂਟਗੋਮਰੀ ਨੂੰ ਟੈਕਸਾ ਦੇ ਕਾਰਸਵੇਲ ਵਿਚ ਇੱਕ ਫੈਡਰਲ ਮੈਡੀਕਲ ਸੈਂਟਰ ਵਿਚ ਰੱਖਿਆ ਜਾ ਰਿਹਾ ਹੈ। Îਇਹ ਮਾਨਸਿਕ ਤੌਰ ’ਤੇ ਬਿਮਾਰ ਕੈਦੀਆਂ ਦੇ ਲਈ ਜੇਲ੍ਹ ਹੈ।
ਇਹ ਮਾਮਲਾ 16 ਸਾਲ ਪੁਰਾਣਾ ਹੈ। 16 ਦਸੰਬਰ 2004 ਨੂੰ ਮੋਂਟਗੋਮਰੀ ਇੱਕ ਕੁੱਤੇ ਨੂੰ ਗੋਦ ਲੈਣ  ਦੇ ਲਈ ਕੈਨਸਾਸ ਦੇ ਮੇਲਵਰਨ ਵਿਚ ਸਥਿਤ ਅਪਣੇ ਘਰ ਤੋਂ ਲਗਭਗ 170 ਕਿਲੋਮੀਟਰ ਦੂਰ ਮਿਸੂਰ ਕਸਬੇ ਦੇ ਸਿਕਡਮੋਰ ਵਿਚ 23 ਸਾਲਾ ਕੁੱਤਾ ਵਿਕਰੇਤਾ ਬੌਬੀ ਦੇ ਘਰ ਗਈ ਅਤੇ ਰੱਸੀ ਨਾਲ ਗਲ਼ਾ ਘੁੱਟ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਔਰਤ ਦਾ ਪੇਟ ਚੀਰ ਕੇ ਬੱਚਾ ਕੱਢ ਲਿਆ ਅਤੇ ਫਰਾਰ ਹੋ ਗਈ ਸੀ। ਅਗਲੇ ਦਿਨ ਉਸ ਨੂੰ ਗ੍ਰਿਫਤਾਰ ਕਰਕੇ ਬੱਚਾ ਛੁਡਾ ਲਿਆ ਸੀ। ਉਸ ਬੱਚੀ ਦਾ ਨਾਂ ਵਿਕਟੋਰੀਆ ਹੈ। ਜੋ ਹੁਣ 16 ਸਾਲ ਦੀ ਹੋ ਚੁੱਕੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.