ਬਰੈਂਪਟਨ, 13 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਬਰੈਂਪਟਨ ਸ਼ਹਿਰ ਵਿੱਚ 4 ਸਾਊਥ ਏਸ਼ੀਅਨ ਮੂਲ ਦੇ ਵਿਅਕਤੀ 16 ਹਜ਼ਾਰ ਡਾਲਰ ਦੀ ਕੀਮਤ ਦੇ ਫੋਨ ਚੋਰੀ ਕਰਕੇ ਫਰਾਰ ਹੋ ਗਏ ਹਨ। ਉਨਟਾਰੀਓ ਦੀ ਪੀਲ ਪੁਲਿਸ ਨੇ ਇਨ੍ਹਾਂ ਚਾਰੇ ਵਿਅਕਤੀਆਂ ਦੀ ਪਛਾਣ ਲਈ ਲੋਕਾਂ ਕੋਲੋਂ ਮਦਦ ਦੀ ਮੰਗ ਕੀਤੀ ਹੈ। ਪੀਲ ਰੀਜਨਲ ਪੁਲਿਸ ਦੇ ਜਾਂਚਕਰਤਾਵਾਂ ਨੇ ਦੱਸਿਆ ਕਿ ਬੀਤੀ 22 ਦਸੰਬਰ ਨੂੰ ਸ਼ਾਮ ਲਗਭਗ 6 ਵਜ ਕੇ 17 ਮਿੰਟ ’ਤੇ ਚਾਰ ਸ਼ੱਕੀ ਬਰੈਂਪਟਨ ਦੇ ਮੇਨ ਸਟਰੀਟ ਐਂਡ ਸਟੀਲਜ਼ ਐਵੇਨਿਊ ਖੇਤਰ ਵਿੱਚ ਇੱਕ ਮੋਬਾਇਲ ਡਿਵਾਇਸ ਸਟੋਰ ਵਿੱਚ ਦਾਖ਼ਲੇ ਹੋਏ। ਇਸ ਦੌਰਾਨ ਇੱਕ ਸ਼ੱਕੀ ਨੇ ਸਟੋਰ ਦੇ ਮੈਨੇਜਰ ਦਾ ਧਿਆਨ ਆਪਣੇ ਵੱਲ ਕਰ ਲਿਆ, ਜਦਕਿ ਤਿੰਨ ਸ਼ੱਕੀਆਂ ਨੇ 14 ਮਹਿੰਗੇ ਐਪਲ ਆਈਫੋਨ ਚੋਰੀ ਕਰ ਲਏ ਅਤੇ ਉਹ ਸਾਰੇ ਮੌਕੇ ਤੋਂ ਫਰਾਰ ਹੋ ਗਏ। ਇਨ੍ਹਾਂ ਸਾਰੇ ਫੋਨਾਂ ਦੀ ਕੀਮਤ 16 ਹਜ਼ਾਰ ਡਾਲਰ ਦੱਸੀ ਜਾ ਰਹੀ ਹੈ। 
 

ਹੋਰ ਖਬਰਾਂ »

ਹਮਦਰਦ ਟੀ.ਵੀ.