ਇੰਡੀਆਨਾ, 13 ਜਨਵਰੀ, ਹ.ਬ. :  ਅਮਰੀਕਾ ਵਿਚ 67 ਸਾਲ ਵਿਚ ਪਹਿਲੀ ਵਾਰ ਇੱਕ ਔਰਤ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਵੇਗੀ। ਅਮਰੀਕਾ ਦੀ ਸੁਪਰੀਮ ਕਰਟ ਨੇ ਔਰਤ ਦੀ ਫਾਂਸੀ ਦੀ ਸਜ਼ਾ ’ਤੇ ਰੋਕ ਲਾਉਣ ਸਬੰਧੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਜਿਸ  ਤੋਂ ਬਾਅਦ ਹੁਣ ਇਸ ਔਰਤ ਨੂੰ ਫਾਂਸੀ ਦੀ ਸਜ਼ਾ ਦੇਣ ਦਾ ਰਸਤਾ ਸਾਫ ਹੋ ਗਿਆ। ਅਮਰੀਕੀ ਸਰਕਾਰ ਨੇ ਲੀਜਾ ਮੋਂਟਗੋਮਰੀ ਨਾਂ ਦੀ ਔਰਤ ਨੂੰ ਫਾਂਸੀ ਦੀ ਸਜ਼ਾ ਦਿੱਤੇ ਜਾਣ ਦੀ ਤਿਆਰੀ ਪੂਰੀ ਕਰ ਲਈ ਹੈ।  ਸਾਲ 2004 ਵਿਚ ਲੀਜਾ ਮੋਂਟਗੋਮਰੀ ਨੇ ਮਿਸੂਰੀ ਵਿਚ ਰਹਿਣ ਵਾਲੀ Îਇੱਕ ਗਰਭਵਤੀ ਔਰਤ ਦੀ ਹੱਤਿਆ ਕਰਨ ਤੋਂ ਬਾਅਦ ਉਸ ਦੇ ਗਰਭ ਤੋਂ ਬੱਚੀ ਨੂੰ ਕੱਢ ਕੇ ਅਪਣੇ ਕਬਜ਼ੇ ਵਿਚ ਲੈ ਲਿਆ ਸੀ। ਮੋਂਟਗੋਮਰੀ ਨੂੰ Îਇੰਡੀਆਨਾ ਦੇ ਤੇਰਰੇ ਹਾਉਤੇ ਵਿਚ  ਮੌਤ ਦੀ ਸਜ਼ਾ ਦਿੱਤੀ ਜਾਣੀ ਹੈ।
ਮੋਂਟਗੋਮਰੀ ਨੂੰ ਬਾਈਡਨ ਦੇ ਸਹੁੰ ਚੁੱਕ ਸਮਾਗਮ ਤੋਂ 8 ਦਿਨ ਪਹਿਲਾਂ ਮੌਤ ਦੀ ਸਜ਼ਾ ਦਾ ਰਸਤਾ ਸਾਫ ਹੋ ਗਿਆ। ਇਹ ਮਾਮਲਾ 16 ਸਾਲ ਪੁਰਾਣਾ ਹੈ। 16 ਦਸੰਬਰ 2004 ਨੂੰ ਮੋਂਟਗੋਮਰੀ ਇੱਕ ਕੁੱਤੇ ਨੂੰ ਗੋਦ ਲੈਣ  ਦੇ ਲਈ ਕੈਨਸਾਸ ਦੇ ਮੇਲਵਰਨ ਵਿਚ ਸਥਿਤ ਅਪਣੇ ਘਰ ਤੋਂ ਲਗਭਗ 170 ਕਿਲੋਮੀਟਰ ਦੂਰ ਮਿਸੂਰ ਕਸਬੇ ਦੇ ਸਿਕਡਮੋਰ ਵਿਚ 23 ਸਾਲਾ ਕੁੱਤਾ ਵਿਕਰੇਤਾ ਬੌਬੀ ਦੇ ਘਰ ਗਈ ਅਤੇ ਰੱਸੀ ਨਾਲ ਗਲ਼ਾ ਘੁੱਟ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਔਰਤ ਦਾ ਪੇਟ ਚੀਰ ਕੇ ਬੱਚਾ ਕੱਢ ਲਿਆ ਅਤੇ ਫਰਾਰ ਹੋ ਗਈ ਸੀ। ਅਗਲੇ ਦਿਨ ਉਸ ਨੂੰ ਗ੍ਰਿਫਤਾਰ ਕਰਕੇ ਬੱਚਾ ਛੁਡਾ ਲਿਆ ਸੀ। ਉਸ ਬੱਚੀ ਦਾ ਨਾਂ ਵਿਕਟੋਰੀਆ ਹੈ। ਜੋ ਹੁਣ 16 ਸਾਲ ਦੀ ਹੋ ਚੁੱਕੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.