ਬਰੈਂਪਟਨ, 13 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਪੀਲ ਰੀਜਨਲ ਪੁਲਿਸ ਨੇ ਵਪਾਰਕ ਡਕੈਤੀਆਂ ਦੇ ਮਾਮਲੇ ਵਿੱਚ ਬਰੈਂਪਟਨ ਦੇ ਵਾਸੀ ਦਿਨੇਸ਼ ਵਿਲਸਨ ਨੂੰ ਗ੍ਰਿਫਤਾਰ ਕਰ ਲਿਆ, ਜਿਸ ’ਤੇ ਬਰੈਂਪਟਨ ਦੇ ਸੱਤ ਕਨਵਿੰਸ ਸਟੋਰਾਂ ਅਤੇ ਗੈਸ ਸਟੇਸ਼ਨਾਂ ’ਤੇ ਹੋਈਆਂ ਲੁੱਟ-ਖੋਹ ਦੀਆਂ ਘਟਨਾਵਾਂ ਵਿੱਚ ਸ਼ਾਮਲ ਹੋਣ ਦੇ ਦੋਸ਼ ਲੱਗੇ ਹਨ। 
ਪੀਲ ਪੁਲਿਸ ਨੇ ਦੱਸਿਆ ਕਿ ਬਰੈਂਪਟਨ ਦੇ ਕਨਵਿੰਸ ਸਟੋਰਾਂ ਅਤੇ ਗੈਸ ਸਟੇਸ਼ਨਾਂ ’ਤੇ 9 ਜਨਵਰੀ ਤੋਂ ਲੈ ਕੇ 11 ਜਨਵਰੀ ਦੇ ਵਿਚਕਾਰ ਲੁੱਟ-ਖੋਹ ਦੀਆਂ ਸੱਤ ਘਟਨਾਵਾਂ ਵਾਪਰੀਆਂ, ਜਿਨ੍ਹਾਂ ਵਿੱਚ ਹਰ ਇੱਕ ਥਾਂ ਤੋਂ ਲੁਟੇਰਾ ਨਕਦੀ ਤੇ ਸਿਗਰੇਟ ਵਗ਼ੈਰਾ ਲੁੱਟ ਕੇ ਲੈ ਗਿਆ। ਇਸ ਮਾਮਲੇ ਵਿੱਚ ਪੁਲਿਸ ਨੇ ਬਰੈਂਪਟਨ ਦੇ 38 ਸਾਲਾ ਵਾਸੀ ਦਿਨੇਸ਼ ਵਿਲਸਨ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ’ਤੇ ਸੈਂਟਰਲ ਰੌਬਰੀ ਬਿਊਰੋ ਨੇ ਲੁੱਟ-ਖੋਹ ਦੀਆਂ 7 ਘਟਨਾਵਾਂ ਵਿੱਚ ਸ਼ਾਮਲ ਹੋਣ ਦੇ ਦੋਸ਼ ਆਇਦ ਕੀਤੇ ਹਨ। ਗ੍ਰਿਫ਼ਤਾਰੀ ਮਗਰੋਂ ਦਿਨੇਸ਼ ਵਿਲਸਨ ਨੂੰ ਬਰੈਂਪਟਨ ਦੀ ਉਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਪੇਸ਼ ਕੀਤਾ ਗਿਆ। ਸੈਂਟਰਲ ਰੌਬਰੀ ਬਿਊਰੋ ਦੇ ਜਾਂਚਕਰਤਾਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਡਕੈਤੀ ਦੀਆਂ ਇਨ੍ਹਾਂ ਘਟਨਾਵਾਂ ਸਬੰਧੀ ਕੋਈ ਵੀਡੀਓ ਫੁਟੇਜ ਜਾਂ ਕੋਈ ਵੀ ਹੋਰ ਜਾਣਕਾਰੀ ਹੈ ਤਾਂ ਉਹ ਫੋਨ ਨੰਬਰ 905-453-2121 ’ਤੇ ਸੰਪਰਕ ਕਰ ਸਕਦਾ ਹੈ।

 

ਹੋਰ ਖਬਰਾਂ »

ਹਮਦਰਦ ਟੀ.ਵੀ.