ਵਾਸ਼ਿੰਗਟਨ, 13 ਜਨਵਰੀ, ਹ.ਬ. : ਭਾਰਤੀ-ਅਮਰੀਕੀ ਸਾਂਸਦ ਪ੍ਰੋਮਿਲਾ ਜੈਪਾਲ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਗਈ ਹੈ। ਉਨ੍ਹਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਉਨ੍ਹਾਂ ਦੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਹੈ। ਗੌਰਤਲਬ ਹੈ ਕਿ ਛੇ ਜਨਵਰੀ ਨੂੰ ਹੋਏ ਹਮਲੇ ਦੇ ਸਮੇਂ ਸੁਰੱਖਿਆ ਦੇ ਮੱਦੇਨਜ਼ਰ  ਸੰਸਦ ਦੇ ਇੱਕ ਕਮਰੇ ਵਿਚ ਬੰਦ ਰਹਿਣ ਦੌਰਾਨ ਕਈ ਸਾਂਸਦਾਂ ਨੇ ਮਾਸਕ ਲਾਉਣ ਤੋਂ ਮਨ੍ਹਾ ਕਰ ਦਿੱਤਾ ਸੀ। ਉਨ੍ਹਾਂ ਸਾਂਸਦਾਂ ਦੇ ਨਾਲ ਬੰਦ ਰਹਿਣ ਤੋ ਬਾਅਦ ਜੈਪਾਲ ਦੇ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਹੈ। 55 ਸਾਲਾ ਜੈਪਾਲ ਨੇ Îਟਵੀਟ ਵਿਚ ਲਿਖਿਆ, ਸੰਸਦ ਦੇ ਇੱਕ ਕਮਰੇ ਵਿਚ ਮਾਸਕ ਪਹਿਨਣ ਤੋਂ ਇਨਕਾਰ ਕਰਨ ਵਾਲੀ ਰਿਪਬਲਿਕਨ ਪਾਰਟੀ ਦੇ ਸਾਂਸਦਾਂ ਦੇ ਨਾਲ ਕਾਫੀ ਸਮਾਂ ਬੰਦ ਰਹਿਣ ਤੋ ਬਾਅਦ ਮੇਰੀ ਕੋਵਿਡ 19 ਦੀ ਜਾਂਚ ਰਿਪੋਰਟ ਪਾਜ਼ੇਟਿਵ ਆਈ ਹੈ। ਇਹ ਸਾਂਸਦ ਨਾ ਸਿਰਫ  ਮਾਸਕ ਲਾਉਣ ਤੋਂ ਇਨਕਾਰ ਕਰ ਰਹੇ ਸੀ ਬਲਕਿ  ਉਨ੍ਹਾਂ ਮਾਸਕ ਦੇਣ ਵਾਲੇ  ਸਹਿ ਕਰਮੀਆਂ ਅਤੇ ਕਰਮਚਾਰੀਆਂ ਦਾ ਮਜ਼ਾਕ ਵੀ ਬਣਾ ਰਹੇ ਸੀ। ਜੈਪਾਲ ਨੇ ਕਿਹਾ ਕਿ ਉਹ ਰਿਪਬਲਿਕਨ ਸਾਂਸਦਾਂ ਦੇ ਨਾਲ ਕਮਰੇ ਵਿਚ ਕਾਫੀ ਦੇਰ ਤੱਕ ਰਹੀ।

 

ਹੋਰ ਖਬਰਾਂ »

ਹਮਦਰਦ ਟੀ.ਵੀ.