ਪਟਿਆਲਾ, 13 ਜਨਵਰੀ, ਹ.ਬ. : ਗੀਤ ਦੇ ਜ਼ਰੀਏ ਗੰਨ ਕਲਚਰ ਨੂੰ ਪ੍ਰਮੋਟ ਕਰਨ ਦੇ ਮਾਮਲੇ ਵਿਚ ਗ੍ਰਿਫਤਾਰ ਪੰਜਾਬੀ ਗਾਇਕ ਪਵਨਦੀਪ ਸਿੰਘ ਬਰਾੜ ਉਰਫ ਸ੍ਰੀ ਬਰਾੜ ਨੂੰ ਜ਼ਮਾਨਤ ਮਿਲ ਗਈ। ਵਕੀਲ ਐਚਪੀਐਸ ਵਰਮਾ ਬਚਾਅ ਧਿਰ ਵਲੋਂ ਅਦਾਲਤ ਵਿਚ ਪੇਸ਼ ਹੋਏ ਸੀ। ਜ਼ਿਲ੍ਹਾ ਸੈਸ਼ਨ ਜੱਜ ਰਾਜਿੰਦਰ ਅਗਰਵਾਲ ਨੇ ਪੰਜਾਹ ਹਜ਼ਾਰ ਰੁਪਏ ਦੇ ਮੁਚਲਕੇ ’ਤੇ ਸ੍ਰੀ ਬਰਾੜ ਨੂੰ ਜ਼ਮਾਨਤ ਦਿੱਤੀ ਹੈ। ਵਕੀਲ ਵਰਮਾ ਨੇ ਦੱਸਿਆ ਕਿ ਅਦਾਲਤ ਨੇ ਨਿਰਦੇਸ਼ ਦਿੱਤੇ ਹਨ ਕਿ  ਇਸ ਤਰ੍ਹਾਂ ਦੇ ਭੜਕਾਊ ਗੀਤ ਉਹ ਭਵਿੱਖ ਵਿਚ ਨਹੀਂ ਗਾਉਣਗੇ। ਕੋਈ ਗੀਤ ਲਿਖਿਆ ਹੋਇਆ ਹੈ ਤਾਂ ਉਸ ਨੂੰ ਅੱਗੇ ਸਰਕੂਲੇਟ ਵੀ ਨਹੀਂ ਕਰਨਗੇ। ਇਸ ਤੋਂ ਇਲਾਵਾ ਉਹ ਅਪਣਾ ਪਾਸਪੋਰਟ ਜਮ੍ਹਾਂ ਕਰਾਉਣਗੇ।
ਦੱਸ ਦੇਈਏ ਕਿ ਸ੍ਰੀ ਬਰਾੜ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੁਲਿਸ ਰਿਮਾਂਡ ਖਤਮ ਹੋਣ ’ਤੇ ਸੱਤ ਜਨਵਰੀ ਨੂੰ ਨਿਆਇਕ ਹਿਰਾਸਤ ਵਿਚ ਜੇਲ੍ਹ ਭੇਜ ਦਿੱਤਾ ਸੀ। ਸਿਲਵਾਲਾ ਖੁਰਦ ਤਹਿਸੀਲ ਟਿੱਬੀ ਥਾਣਾ ਟਿੱਬੀ ਜਿਲ੍ਹਾ ਹਨੂਮਾਨਗੜ੍ਹ ਰਾਜਸਥਾਨ ਦੇ ਰਹਿਣ ਵਾਲੇ ਸ੍ਰੀ ਬਰਾੜ ਕਿਸਾਨ ਐਂਥਮ ਨਾਂ ਦਾ ਗੀਤ ਲਿਖਣ ਤੋਂ ਬਾਅਦ ਚਰਚਾ ਵਿਚ ਆਏ ਸ੍ਰੀ ਬਰਾੜ ਦਾ ਗੀਤ ਹਾਲ ਹੀ ਵਿਚ ਰਿਲੀਜ਼ ਹੋਇਆ ਸੀ। ਜਾਨ ਟਾਈਟਲ ਨਾਲ ਰਿਲੀਜ਼ ਗੀਤ ਨੂੰ ਮਹਿਲਾ ਸਿੰਗਰ ਬਾਰਬੀ ਮਾਨ ਅਤੇ ਸ੍ਰੀ ਬਰਾੜ ਨੇ ਗਾਇਆ ਹੈ। ਇਸ ਵਿਚ ਗੁਰਨੀਤ ਦੀ ਆਵਾਜ਼ ਹੈ ਅਤੇ ਇਸ ਗੀਤ ਨੂੰ ਸ੍ਰੀ ਬਰਾੜ ਨੇ ਲਿਖਿਆ। ਇਸ ਗੀਤ ਵਿਚ ਇੱਕ ਜੇਬ ਵਿਚ, ਦੂਜਾ ਗੱਡੀ ਵਿਚ ਹਥਿਆਰ ਰੱਖਣੇ, ਜੁਰਮ ਜਿਨਾਂ ਦੇ ਸਾਹਾਂ ਵਿਚ ਵਸਦਾ ਤੇ ਪਟਿਆਲਾ ਵਿਚ ਹੋਏ ਕਤਲ ਦੇ ਪਿੱਛੇ ਹੱਥ ਵਗੈਰਾ ਲਾਈਨ ਹੈ। ਦੱਸ ਦੇਈਏ ਕਿ ਸ੍ਰੀ ਬਰਾੜ ’ਤੇ 500,501,502, 505,115,116,120 ਬੀ ਆਈਪੀਸੀ ਦੇ ਤਹਿਤ ਕੇਸ ਦਰਜ ਕਰਨ ਤੋਂ ਬਾਅਦ ਮੰਗਲਵਾਰ ਨੂੰ ਸੀਆਈਏ ਸਟਾਫ਼ ਦੀ ਟੀਮ ਨੇ ਉਸ ਨੂੰ ਮੋਹਾਲੀ ਦੇ ਸੈਕਟਰ 91 ਤੋਂ ਗ੍ਰਿਫਤਾਰ ਕੀਤਾ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.