ਜੰਮੂ, 13 ਜਨਵਰੀ, ਹ.ਬ. : ਪਾਕਿਸਤਾਨ ਅਪਣੀ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਜੰਮੂ ਕਸ਼ਮੀਰ ਵਿਚ ਅੱਤਵਾਦੀਆਂ ਦੀ ਘੁਸਪੈਠ ਕਰਾਉਣ ਦੇ ਲਈ ਪਾਕਿਸਤਾਨੀ ਸੈÎਨਿਕ ਹਮੇਸ਼ਾ ਕੋਸ਼ਿਸ਼ ਵਿਚ ਰਹਿੰਦੇ ਹਨ। ਦੂਜੇ ਪਾਸੇ ਭਾਰਤ ਦੇ ਚੌਕਸ ਜਵਾਨ ਉਨ੍ਹਾਂ ਦੀ ਸਾਜ਼ਿਸ਼ਾਂ ਨੂੰ ਹਰ ਵਾਰ ਨਾਕਾਮ ਬਣਾ ਦਿੰਦੇ ਹਨ। ਹੁਣ ਪਾਕਿਸਤਾਨ ਨੇ ਜ਼ਿਲ੍ਹਾ ਕਠੂਆ ਦੇ ਹੀਰਾਨਗਰ ਸੈਕਟਰ ਵਿਚ ਕੌਮਾਂਤਰੀ ਸਰਹੱਦ ’ਤੇ ਅੱਤਵਾਦੀਆਂ ਦੀ ਘੁਸਪੈਠ ਕਰਾਉਣ ਦੇ ਇਰਾਦੇ ਨਾਲ ਸੁਰੰਗ ਦਾ Îਨਿਰਮਾਣ ਕੀਤਾ ਸੀ। ਜਿਸ ਦਾ ਬੀਐਸਐਫ ਦੇ ਚੌਕਸ ਜਵਾਨਾਂ ਨੇ ਪਤਾ ਲਗਾ ਲਿਆ ਹੈ। ਸੁਰੰਗ ਮਿਲਣ ਤੋਂ ਬਾਅਦ ਜਵਾਨਾਂ ਨੇ ਆਸ ਪਾਸ ਦੇ ਇਲਾਕਿਆਂ ਵਿਚ ਤਲਾਸ਼ੀ ਮੁਹਿੰਮ ਵੀ ਚਲਾਈ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਬੀਐਸਐਫ ਦੇ ਜਵਾਨ  ਰੋਜ਼ਾਨਾ ਦੀ ਤਰ੍ਹਾਂ ਜਦ ਹੀਰਾਨਗਰ ਕੌਮਾਂਤਰੀ ਸਰਹੱਦ ’ਤੇ ਗਸ਼ਤ ਲਗਾ ਰਹੇ ਸੀ ਤਾਂ ਉਨ੍ਹਾਂ ਨੂੰ ਬੋਬਿਆ ਖੇਤਰ ਵਿਚ ਇਸ ਸੁਰੰਗ ਦਾ ਪਤਾ ਚਲਿਆ। ਅੱਤਵਾਦੀਆਂ ਵਲੋਂ ਘੁਸਪੈਠ ਦੇ Îਇਰਾਦੇ ਨਾਲ ਬਣਾਈ ਗਈ ਇਸ ਸੁਰੰਗ ਦੇ ਮਿਲਦੇ ਹੀ ਜਵਾਨਾਂ ਨੇ ਸੀਨੀਅਰ ਅਧਿਕਾਰੀਆਂ ਨੂੰ ਦੱਸਿਆ।  ਸ਼ੱਕ ਜਤਾਇਆ ਜਾ ਰਿਹੈ ਕਿ ਸੁਰੰਗ ਦੇ ਜ਼ਰੀਏ ਅੱਤਵਾਦੀ ਇਸ ਪਾਸੇ ਘੁਸਪੈਠ ਕਰ ਰਹੇ ਹਨ। ਅਪਣੇ ਇਸ ਸ਼ੱਕ ਨੂੰ ਦੂਰ ਕਰਨ ਦੇ ਲਈ ਬੀਐਸਐਫ, ਸੀਆਰਪੀਐਫ ਅਤੇ ਜੰਮੂ ਕਸ਼ਮੀਰ ਪੁਲਿਸ ਦੀ ਟੀਮ ਨੇ ਇਲਾਕੇ ਵਿਚ ਸਰਚ ਮੁਹਿੰਮ ਚਲਾਈ ਹੋਈ ਹੈ। ਇਸ ਖੇਤਰ ਵਿਚ ਪੈਣ ਵਾਲੇ ਪਿੰਡਾਂ ਦੇ ਲੋਕਾਂ ਕੋਲੋਂ ਪੁਛਗਿੱਛ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੇ ਕਿਸੇ ਸ਼ੱਕੀ ਨੂੰ ਆਉਂਦੇ ਜਾਂਦੇ ਤਾਂ ਨਹੀਂ ਦੇਖਿਆ।

ਹੋਰ ਖਬਰਾਂ »

ਰਾਸ਼ਟਰੀ

ਹਮਦਰਦ ਟੀ.ਵੀ.