ਬਰੈਂਪਟਨ, 13 ਜਨਵਰੀ, ਹ.ਬ. :  ਉਨਟਾਰੀਓ ਦੇ ਮਿਲਟਨ ਸ਼ਹਿਰ ਨੇੜੇ ਹਾਈਵੇਅ 401 ’ਤੇ ਵਾਪਰੇ ਹਾਦਸੇ ਦੌਰਾਨ ਮਾਰੇ ਗਏ ਨੌਜਵਾਨਾਂ ਦੀ ਪਛਾਣ ਬਰੈਂਪਟਨ ਦੇ ਗੁਰਪ੍ਰੀਤ ਸਿੰਘ ਅਤੇ ਕੈਲੇਡਨ ਦੇ ਮੰਨਤ ਵਜੋਂ ਕੀਤੀ ਗਈ ਹੈ। ਹਾਲਾਂਕਿ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਵੱਲੋਂ ਮ੍ਰਿਤਕਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਪਰ ਸੂਤਰਾਂ ਮੁਤਾਬਕ ਕੈਲੇਡਨ ਦਾ ਮੰਨਤ ਦੀਪ ਖੰਨਾ ਟ੍ਰਾਂਸਪੋਰਟ ਦੇ ਮਾਲਕ ਦਾ ਇਕਲੌਤਾ ਬੇਟਾ ਸੀ। ਹਾਦਸੇ ਦੇ ਚਸ਼ਮਦੀਦ ਗਵਾਹਾਂ ਮੁਤਾਬਕ ਗੁਰਪ੍ਰੀਤ ਸਿੰਘ ਅਤੇ ਮੰਨਤ ਦੀ ਗੱਡੀ ਸੰਭਾਵਤ ਤੌਰ ’ਤੇ ਬੇਕਾਬੂ ਹੋ ਚੁੱਕੀ ਸੀ ਜੋ ਬੇਹੱਦ ਤੇਜ਼ ਰਫ਼ਤਾਰ ਨਾਲ ਕਦੇ ਟੈ੍ਰਫ਼ਿਕ ਵਿਚ ਦਾਖ਼ਲ ਹੋ ਜਾਂਦੀ ਅਤੇ ਕਦੇ ਬਾਹਰ ਨਿਕਲ ਜਾਂਦੀ। ਇਸੇ ਦੌਰਾਨ ਇਕ ਟ੍ਰਾਂਸਪੋਰਟ ਟਰੱਕ ਨੇ ਗੱਡੀ ਨੂੰ ਟੱਕਰ ਮਾਰ ਦਿਤੀ। ਬਰੈਂਪਟਨ ਦੇ ਗੁਰਪ੍ਰੀਤ ਸਿੰਘ ਦੀ ਉਮਰ 20 ਸਾਲ ਅਤੇ ਕੈਲੇਡਨ ਦੇ ਮੰਨਤ ਦੀ ਉਮਰ 22 ਸਾਲ ਸੀ। 

 

ਹੋਰ ਖਬਰਾਂ »

ਹਮਦਰਦ ਟੀ.ਵੀ.