ਲੁਧਿਆਣਾ, 13 ਜਨਵਰੀ, ਹ.ਬ. :  ਨਸ਼ੇ ਦੀ ਤਸਕਰੀ ਦੇ ਮਾਮਲੇ ‘ਵਿਚ ਲੁਧਿਆਣਾ ਸੈਂਟਰਲ ਜੇਲ੍ਹ ‘ਵਿਚ ਸਜ਼ਾ ਕੱਟ ਰਹੇ ਕੈਦੀ ਉਪਰ ਚਾਕੂ ਨਾਲ ਹਮਲਾ ਕਰ ਦਿੱਤਾ ਗਿਆ। ਇਕ ਹੋਰ ਕੈਦੀ ਨੇ ਉਸ ਦੇ ਪੇਟ ‘ਵਿਚ ਚਾਕੂ ਨਾਲ ਕਈ ਵਾਰ ਕੀਤੇ। ਬੇਹੋਸ਼ੀ ਦੀ ਹਾਲਤ ‘ਵਿਚ ਕੈਦੀ ਨੂੰ ਹਸਪਤਾਲ ਲਿਜਾਂਦਾ ਗਿਆ, ਜਿੱਥੋਂ ਉਸ ਦੀ ਹਾਲਤ ਗੰਭੀਰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਰਾਜਿੰਦਰਾ ਹਸਪਤਾਲ ਭੇਜ ਦਿੱਤਾ। ਇਸ ਮਾਮਲੇ ‘ਵਿਚ ਕੈਦੀ ਸੁਰੇਸ਼ ਕੁਮਾਰ ਦੇ ਬਿਆਨਾਂ ‘ਤੇ ਸੈਂਟਰਲ ਜੇਲ੍ਹ ਲੁਧਿਆਣਾ ਦੇ ਹੀ ਕੈਦੀ ਲੱਕੀ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਆਪਣੇ ਬਿਆਨਾਂ ‘ਵਿਚ ਥਾਣਾ ਡਵੀਜ਼ਨ ਨੰਬਰ ਸੱਤ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਕੈਦੀ ਸੁਰੇਸ਼ ਕੁਮਾਰ ਨੇ ਦੱਸਿਆ ਕਿ ਉਹ ਸਾਲ 2016 ਵਿੱਚ ਦਰਜ ਹੋਏ ਨਸ਼ੇ ਦੀ ਤਸਕਰੀ ਦੇ ਮਾਮਲੇ ’ਚ ਲੁਧਿਆਣਾ ਸੈਂਟਰਲ ਜੇਲ੍ਹ ਵਿਚ ਸਜ਼ਾ ਕੱਟ ਰਿਹਾ ਹੈ। ਸਵੇਰੇ ਪੌਣੇ ਨੌਂ ਵਜੇ ਦੇ ਕਰੀਬ ਉਹ ਬਾਕੀ ਕੈਦੀਆਂ ਨਾਲ ਬੀਕੇਯੂ ਹਾਤੇ ਦੀ ਅੱਠ ਨੰਬਰ ਬੈਰਕ ਵਿੱਚ ਮੌਜੂਦ ਸੀ। ਇਸੇ ਦੌਰਾਨ ਸੁਰੇਸ਼ ਦੀ ਨਸ਼ੇ ਦੇ ਮਾਮਲੇ ਵਿਚ ਸਜ਼ਾ ਕੱਟ ਰਹੇ ਇੱਕ ਹੋਰ ਕੈਦੀ ਲੱਕੀ ਨਾਲ ਬਹਿਸ ਹੋ ਗਈ। ਕੁਝ ਸਮੇਂ ਬਾਅਦ ਬਹਿਸ ਨੇ ਝਗੜੇ ਦਾ ਰੂਪ ਧਾਰਨ ਕਰ ਲਿਆ ਤੇ ਗੁੱਸੇ ‘ਚ ਆਏ ਕੈਦੀ ਲੱਕੀ ਨੇ ਸਬਜ਼ੀ ਕੱਟਣ ਵਾਲੇ ਚਾਕੂ ਨਾਲ ਸੁਰੇਸ਼ ਦੇ ਪੇਟ ‘ਵਿਚ ਵਾਰ ਕੀਤੇ। ਬੇਹੋਸ਼ੀ ਦੀ ਹਾਲਤ ਵਿੱਚ ਸੁਰੇਸ਼ ਨੂੰ ਹਸਪਤਾਲ ਲਿਜਾਂਦਾ ਗਿਆ, ਜਿੱਥੇ ਉਸ ਦੀ ਹਾਲਤ ਖ਼ਰਾਬ ਦੇਖਦਿਆਂ ਉਸ ਨੂੰ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ। ਪੁਲਿਸ ਨੇ ਮਾਮਲਾ  ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.