ਅੰਕਾਰਾ, 13 ਜਨਵਰੀ, ਹ.ਬ. : ਤੁਰਕੀ ਦੇ ਇੱਕ ਮੁਸਲਿਮ ਧਾਰਮਿਕ ਨੇਤਾ ਅਦਨਾਨ ਓਕਤਾਰ ਨੂੰ Îਇਸਤਾਂਬੁਲ ਦੀ ਅਦਾਲਤ ਨੇ ਜਿਨਸੀ ਸ਼ੋਸ਼ਣ ਨਾਲ ਜੁੜੇ ਦਸ ਅਲੱਗ ਅਲੱਗ ਮਾਮਲਿਆਂ ਵਿਚ 1075 ਸਾਲ ਦੀ ਸਜ਼ਾ ਸੁਣਾਈ ਹੈ। ਅਦਨਾਨ ਇੱਕ ਪੰਥ ਦਾ ਮੁਖੀ ਹੈ ਅਤੇ ਸਰਕਾਰੀ ਧਿਰ ਉਸ ਦੇ ਸੰਗਠਨ ਨੂੰ ਅਪਰਾਧ ਮੰਨਦਾ ਹੈ। ਸਾਲ 2018 ਵਿਚ ਦੇਸ਼ ਭਰ ਮਾਰੇ ਗਏ ਛਾਪੇ ਵਿਚ ਓਕਤਾਰ ਦੇ ਦਰਜਨਾਂ ਮੰਨਣ ਵਾਲੇ ਗ੍ਰਿਫਤਾਰ ਕੀਤੇ ਗਏ ਸੀ। ਅਦਨਾਨ ਓਕਤਾਰ ਲੋਕਾਂ ਨੂੰ ਕੱਟੜਪੰਥੀ ਮਤ ਦੇ ਬਾਰੇ ਵਿਚ ਉਪਦੇਸ਼ ਦਿੰਦਾ ਸੀ ਜਦ ਕਿ ਉਹ ਮਹਿਲਾਵਾਂ ਨੂੰ ਬਿੱਲੀਆਂ ਬੁਲਾਉਂਦਾ ਸੀ।
ਅਦਨਾਨ ਟੀਵੀ ਸ਼ੋਅ ਵਿਚ ਇਨ੍ਹਾਂ ਮਹਿਲਾਵਾਂ ਦੇ ਨਾਲ ਡਾਂਸ ਵੀ ਕਰਦਾ ਸੀ। ਉਸ ਨੂੰ 1075 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇੱਕ ਮੀਡੀਆ ਰਿਪੋਰਟ ਮੁਤਾਬਕ ਅਦਨਾਨ ’ਤੇ ਜਿਨਸੀ ਅਪਰਾਧ, ਨਾਬਾਲਿਗਾਂ ਦੇ ਜਿਨਸੀ ਸ਼ੋਸ਼ਣ, ਧੋਖਾਧੜੀ ਅਤੇ ਸਿਆਸੀ ਅਤੇ ਫੌਜ ਦੀ ਜਾਸੂਸੀ ਕਰਨ ਦਾ ਦੋਸ਼ ਲਾਇਆ ਹੈ। ਕਰੀਬ 236 ਲੋਕਾਂ ਦੇ ਖ਼ਿਲਾਫ਼ ਮਾਮਲਾ ਚਲਾਇਆ ਜਾਵੇਗਾ ਅਤੇ ਇਨ੍ਹਾਂ ਵਿਚੋਂ 78 ਲੋਕ ਗ੍ਰਿਫਤਾਰ ਕੀਤੇ ਗਏ ਹਨ।
ਅਦਾਲਤ ਵਿਚ ਸੁਣਵਾਈ ਦੌਰਾਨ ਅਦਨਾਨ ਦੇ ਬਾਰੇ ਵਿਚ ਕਈ ਰਾਜ਼ ਅਤੇ ਖੌਫਨਾਕ ਜਿਨਸੀ ਅਪਰਾਧਾਂ ਦਾ ਖੁਲਾਸਾ ਹੋਇਆ। ਅਦਨਾਨ ਨੇ ਦਸੰਬਰ ਵਿਚ ਸੁਣਵਾਈ ਦੌਰਾਨ ਜੱਜ ਨੂੰ ਦੱਸਿਆ ਸੀ ਕਿ ਉਸ ਦੀ ਕਰੀਬ 1 ਹਜ਼ਾਰ ਗਰਲ ਫਰੈਂਡ ਹਨ। ਉਸ ਨੇ ਕਿਹਾ ਸੀ ਕਿ ਮਹਿਲਾਵਾਂ ਦੇ ਪ੍ਰਤੀ ਮੇਰੇ ਦਿਲ ਵਿਚ ਪਿਆਰ ਉਮੜ ਰਿਹਾ ਹੈ।
ਅਦਨਾਨ ਸਭ ਤੋਂ ਪਹਿਲਾਂ ਸਾਲ 1990 ਦੇ ਦਹਾਕੇ ਵਿਚ ਦੁਨੀਆ ਦੇ ਸਾਹਮਣੇ ਆਇਆ ਸੀ।  ਉਹ ਕਈ ਵਾਰ ਸੈਕਸ ਸਕੈਂਡਲ ਵਿਚ ਫਸ ਚੁੱਕਾ ਸੀ। ਇੱਕ ਮਹਿਲਾ ਨੇ ਸੁਣਵਾਈ ਦੌਰਾਨ ਦੱਸਿਆ ਕਿ ਅਦਨਾਨ ਨੇ ਕਈ ਵਾਰ ਉਨ੍ਹਾਂ ਦਾ ਅਤੇ ਹੋਰ ਮਹਿਲਾਵਾਂ ਦਾ ਜਿਨਸੀ ਸ਼ੋਸ਼ਣ ਕੀਤਾ। ਕਈ ਮਹਿਲਾਵਾਂ ਦੇ ਨਾਲ ਜ਼ਬਰਦਸਤੀ ਰੇਪ ਕੀਤਾ ਗਿਆ ਅਤੇ ਉਨ੍ਹਾਂ ਗਰਭ ਨਿਰੋਧਕ ਦਵਾਈਆਂ ਖਾਣ ਲਈ ਮਜਬੂਰ ਕੀਤਾ ਗਿਆ। ਅਦਨਾਨ ਦੇ ਘਰ ਤੋਂ 69 ਹਜ਼ਾਰ ਗਰਭ ਨਿਰੋਧਕ ਗੋਲੀਆਂ ਮਿਲੀਆਂ ਸਨ।

 

ਹੋਰ ਖਬਰਾਂ »

ਹਮਦਰਦ ਟੀ.ਵੀ.