ਨਵੀਂ ਦਿੱਲੀ, 13 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਬਾਲੀਵੁਡ ਅਦਾਕਾਰ ਵਰੁਣ ਧਵਨ ਤੇ ਉੁਨ੍ਹਾਂ ਦੀ ਪ੍ਰੇਮਿਕਾ ਨਤਾਸ਼ਾ ਦਲਾਲ ਇੱਕ-ਦੂਜੇ ਨੂੰ ਕਈ ਸਾਲ ਤੋਂ ਡੇਟ ਕਰ ਰਹੇ ਹਨ। ਹੁਣ ਇਨ੍ਹਾਂ ਦੋਵਾਂ ਦਾ ਰਿਸ਼ਤਾ ਵਿਆਹ ਦੇ ਬੰਧਨ ਵਿੱਚ ਬਦਲਣ ਵਾਲਾ ਹੈ। ਜੀ ਹਾਂ, ਵਰੁਣ ਅਤੇ ਨਤਾਸ਼ਾ ਨੂੰ ਲੈ ਕੇ ਇੱਕ ਤਾਜ਼ਾ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਸੇ ਮਹੀਨੇ ਇਹ ਪ੍ਰੇਮੀ ਜੋੜਾ ਵਿਆਹ ਕਰਵਾ ਸਕਦਾ ਹੈ। ਇੰਨਾ ਹੀ ਨਹੀਂ, ਵਿਆਹ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ।