ਇੰਡੀਆਨਾ, 13 ਜਨਵਰੀ, ਹ.ਬ. :  ਅਮਰੀਕਾ ਵਿਚ ਸੱਤ ਦਹਾਕੇ ਵਿਚ ਪਹਿਲੀ ਵਾਰ ਮੌਤ ਦੀ ਸਜ਼ਾ ਪਾਈ ਮਹਿਲਾ ਕੈਦੀ ਦੀ ਸਜ਼ਾ ’ਤੇ ਅਮਲ ਕੀਤਾ ਗਿਆ। ਅਮਰੀਕੀ ਮਹਿਲਾ ਲੀਜਾ ਮੋਂਟਗੋਮਰੀ ਨੇ ਬੱਚਾ ਚੋਰੀ ਕਰਨ ਲਈ ਗਰਭਵਤੀ ਔਰਤ ਦੀ ਹੱÎਤਿਆ ਕਰ ਦਿੱਤੀ ਸੀ। ਮੋਂਟਗੋਮਰੀ ਨੂੰ ਜ਼ਹਿਰ ਦਾ ਇੰਜੈਕਸ਼ਨ ਦੇ ਕੇ ਮੌਤ ਦਿੱਤੀ ਗਈ। ਅਮਰੀਕਾ ਦੇ ਨਿਆ ਵਿਭਾਗ ਨੇ ਦੱਸਿਆ ਕਿ ਲੀਜਾ ਨੂੰ ਇੰਡੀਆਨਾ ਵਿਚ ਸਥਾਨਕ ਸਮੇਂ ਦੇ ਅਨੁਸਾਰ ਸਵੇਰੇ 1.31 ਵਜੇ ਮ੍ਰਿਤਕ ਐਲਾਨ ਕੀਤਾ ਗਿਆ।  ਮੋਂਟਗੋਮਰੀ ਦੀ ਸਜ਼ਾ ਨੂੰ ਸੁਪਰੀਮ ਕੋਰਟ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਅਮਲ ਵਿਚ ਲਿਆਇਆ ਗਿਆ।
ਅਮਰੀਕਾ ਦੀ ਸੁਪਰੀਮ ਕਰਟ ਨੇ ਔਰਤ ਨੂੰ ਮੌਤ ਦੀ ਸਜ਼ਾ ’ਤੇ ਰੋਕ ਲਾਉਣ ਸਬੰਧੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਜਿਸ  ਤੋਂ ਬਾਅਦ ਹੁਣ ਇਸ ਔਰਤ ਨੂੰ ਮੌਤ ਦੀ ਸਜ਼ਾ ਦੇਣ ਦਾ ਰਸਤਾ ਸਾਫ ਹੋਇਆ ਸੀ। ਅਮਰੀਕੀ ਸਰਕਾਰ ਨੇ ਲੀਜਾ ਮੋਂਟਗੋਮਰੀ ਨਾਂ ਦੀ ਔਰਤ ਨੂੰ ਸਜ਼ਾ ਦਿੱਤੇ ਜਾਣ ਦੀ ਤਿਆਰੀ ਪੂਰੀ ਕਰ ਲਈ ਸੀ। ਸਾਲ 2004 ਵਿਚ ਲੀਜਾ ਮੋਂਟਗੋਮਰੀ ਨੇ ਮਿਸੂਰੀ ਵਿਚ ਰਹਿਣ ਵਾਲੀ Îਇੱਕ ਗਰਭਵਤੀ ਔਰਤ ਦੀ ਹੱਤਿਆ ਕਰਨ ਤੋਂ ਬਾਅਦ ਉਸ ਦੇ ਗਰਭ ਤੋਂ ਬੱਚੀ ਨੂੰ ਕੱਢ ਕੇ ਅਪਣੇ ਕਬਜ਼ੇ ਵਿਚ ਲੈ ਲਿਆ ਸੀ। 
 ਇਹ ਮਾਮਲਾ 16 ਸਾਲ ਪੁਰਾਣਾ ਹੈ। 16 ਦਸੰਬਰ 2004 ਨੂੰ ਮੋਂਟਗੋਮਰੀ ਇੱਕ ਕੁੱਤੇ ਨੂੰ ਗੋਦ ਲੈਣ  ਦੇ ਲਈ ਕੈਨਸਾਸ ਦੇ ਮੇਲਵਰਨ ਵਿਚ ਸਥਿਤ ਅਪਣੇ ਘਰ ਤੋਂ ਲਗਭਗ 170 ਕਿਲੋਮੀਟਰ ਦੂਰ ਮਿਸੂਰ ਕਸਬੇ ਦੇ ਸਿਕਡਮੋਰ ਵਿਚ 23 ਸਾਲਾ ਕੁੱਤਾ ਵਿਕਰੇਤਾ ਬੌਬੀ ਦੇ ਘਰ ਗਈ ਅਤੇ ਰੱਸੀ ਨਾਲ ਗਲ਼ਾ ਘੁੱਟ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਔਰਤ ਦਾ ਪੇਟ ਚੀਰ ਕੇ ਬੱਚਾ ਕੱਢ ਲਿਆ ਅਤੇ ਫਰਾਰ ਹੋ ਗਈ ਸੀ। ਅਗਲੇ ਦਿਨ ਉਸ ਨੂੰ ਗ੍ਰਿਫਤਾਰ ਕਰਕੇ ਬੱਚਾ ਛੁਡਾ ਲਿਆ ਸੀ। ਉਸ ਬੱਚੀ ਦਾ ਨਾਂ ਵਿਕਟੋਰੀਆ ਹੈ। ਜੋ ਹੁਣ 16 ਸਾਲ ਦੀ ਹੋ ਚੁੱਕੀ ਹੈ।

 

ਹੋਰ ਖਬਰਾਂ »

ਅਮਰੀਕਾ

ਹਮਦਰਦ ਟੀ.ਵੀ.