ਹੇਬੇਈ, 14 ਜਨਵਰੀ, ਹ.ਬ. : ਕੋਰੋਨਾ ਵਾਇਰਸ ਦਾ ਸਭ ਤੋਂ ਪਹਿਲਾਂ ਸ਼ਿਕਾਰ ਬਣੇ ਚੀਨ ਵਿਚ ਪਿਛਲੇ ਸਾਲ ਮਈ ਤੋਂ ਬਾਅਦ ਹੁਣ ਪਹਿਲੀ ਮੌਤ ਦਰਜ ਕੀਤੀ ਗਈ ਹੈ। ਇਹੀ ਨਹੀਂ, ਦਸ ਮਹੀਨੇ ਬਾਅਦ Îਇੱਕ ਦਿਨ ਵਿਚ ਸਭ ਤੋਂ ਜ਼ਿਆਦਾ  ਵਾਇਰਸ ਦੇ ਮਾਮਲੇ ਮਿਲੇ ਹਨ। ਨੈਸ਼ਨਲ ਹੈਲਥ ਕਮਿਸ਼ਨ ਨੇ ਤਾਜ਼ਾ ਮੌਤ ਦੇ ਬਾਰੇ ਵਿਚ ਜ਼ਿਆਦਾ ਜਾਣਕਾਰੀ ਤਾਂ ਨਹੀਂ ਦਿੱਤੀ ਹੈ। ਹਾਲਾਂÎਕਿ ਇਹੀ ਦੱਸਿਆ ਗਿਆ ਕਿ ਹੇਬੇਈ ਸੂਬੇ ਵਿਚ ਅੱਠ ਮਹੀਨੇ ਬਾਅਦ ਪਹਿਲੀ ਮੌਤ ਹੋਈ ਹੈ। 
ਕੋਰੋਨਾ ਵੈਕਸੀਨ ਆਉਣ ਤੋਂ ਬਾਅਦ ਰਾਹਤ ਮਹਿਸੂਸ ਕਰ ਰਹੇ ਦੁਨੀਆ ਭਰ ਦੇ ਦੇਸ਼ਾਂ ਵਿ‘ਚ ਫਿਲਹਾਲ ਮਹਾਮਾਰੀ ਦਾ ਕਹਿਰ ਜਾਰੀ ਹੈ। ਚੀਨ ‘ਵਿਚ ਕੋਰੋਨਾ ਦੀ ਦੂਜੀ ਲਹਿਰ ’ਚ ਮਹਾਮਾਰੀ ਹੁਣ ਦੇਹਾਤੀ ਖੇਤਰਾਂ ਵਿਚ ਫੈਲਣ ਦਾ ਖ਼ਦਸ਼ਾ ਹੋ ਗਿਆ ਹੈ। ਬਰਤਾਨੀਆ ਸਮਤ ਯੂਰਪ ਦੇ ਸਾਰੇ ਦੇਸ਼ਾਂ ਫਿਲਹਾਲ ਮਰੀਜ਼ਾਂ ਦੀ ਗਿਣਤੀ ‘ਵਿਚ ਕੋਈ ਕਮੀ ਨਹੀਂ ਆਈ। ਵਿਸ਼ਵ ‘ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਨੌਂ ਕਰੋੜ ਤੋਂ ਉਪਰ ਪਹੁੰਚ ਗਈ ਹੈ ਤੇ ਮਰਨ ਵਾਲਿਆਂ ਦਾ ਅੰਕੜਾ ਇਕ ਕਰੋੜ 96 ਲੱਖ ‘ਤੇ ਪਹੁੰਚ ਗਈ ਹੈ। ਚੀਨ ‘ਵਿਚ ਪੰਜ ਮਹੀਨੇ ‘ਵਿਚ ਹੁਣ ਸਭ ਤੋਂ ਵੱਧ ਮਰੀਜ਼ਾਂ ਦੀ ਗਿਣਤੀ ਹਰ ਰੋਜ਼ ਸਾਹਮਣੇ ਆ ਰਹੀ ਹੈ। ਹੁਣ ਤਕ ਸੱਤ ਸ਼ਹਿਰਾਂ ਵਿਚ ਲਾਕਡਾਊਨ ਲਗਾ ਦਿੱਤਾ ਗਿਆ ਹੈ। ਵਧੇਰੇ ਨਵੇਂ ਮਾਮਲੇ ਰਾਜਧਾਨੀ ਬੀਜਿੰਗ ਦੇ ਆਲੇ ਦੁਆਲੇ ਦੇ ਇਲਾਕਿਆਂ ‘ਵਿਚ ਹਨ। ਇੱਥੇ ਦੋ ਕਰੋੜ ਅੱਸੀ ਲੱਖ ਤੋਂ ਵੱਧ ਲੋਕ ਕੁਆਰੰਟਾਈਨ ਹਨ। ਚੀਨ ਦੇ ਦੇਹਾਤੀ ਖੇਤਰਾਂ ‘ਵਿਚ ਮਹਾਮਾਰੀ ਫੈਲਣ ਦਾ ਖ਼ਦਸ਼ਾ ਹੋ ਗਿਆ ਹੈ। ਇੱਥੇ ਚੀਨੀ ਸਰਕਾਰ ਨੇ ਨਵੇਂ ਸਿਰੇ ਤੋਂ ਰੋਕਥਾਮ ਦੇ ਯਤਨ ਸ਼ੁਰੂ ਕਰ ਦਿੱਤੇ ਹਨ। ਹੁਬੇਈ ਸੂਬੇ ‘ਵਿਚ ਵੀ ਤਿੰਨ ਸ਼ਹਿਰਾਂ ‘ਵਿਚ ਲਾਕਡਾਊਨ ਲਗਾ ਦਿੱਤਾ ਗਿਆ ਹੈ। 

ਹੋਰ ਖਬਰਾਂ »

ਹਮਦਰਦ ਟੀ.ਵੀ.