ਵਾਸ਼ਿੰਗਟਨ, 14 ਜਨਵਰੀ, ਹ.ਬ. : ਕੈਪਿਟਲ ਹਿੰਸਾ ਮਾਮਲੇ ਵਿਚ ਅਮਰੀਕੀ ਪ੍ਰਤੀਨਿਧੀ ਸਭਾ ਨੇ ਬੁਧਵਾਰ ਨੂੰ ਰਾਸ਼ਟਰਪਤੀ ਟਰੰਪ ਦੇ ਖਿਲਾਫ਼ ਮਹਾਦੋਸ਼ ਮਤਾ ਪਾਸ ਕੀਤਾ । ਉਨ੍ਹਾਂ ਦੇ ਖ਼ਿਲਾਫ਼ ਪ੍ਰਤੀਨਿਧੀ ਸਭਾ ਨੇ 232  ਦੇ ਮੁਕਾਬਲੇ 197 ਵੋਟਾਂ  ਨਾਲ ਮਹਾਦੋਸ਼ ਮਤਾ ਪਾਸ ਕੀਤਾ।
ਦੂਜੇ ਪਾਸੇ ਟਰੰਪ ਨੇ ਇੱਕ ਵਾਰ ਫੇਰ ਕਿਹਾ ਕਿ ਉਹ ਹਿੰਸਾ ਦੇ ਪੱਖ ਵਿਚ ਨਹੀਂ ਹੈ। ਉਨ੍ਹਾਂ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਲਈ ਕਿਹਾ। ਟਰੰਪ ਨੇ ਕਿਹਾ ਕਿ ਭੀੜ ਦੀ ਹਿੰਸਾ ਹਰ ਉਸ ਚੀਜ਼ ਦੇ ਖ਼ਿਲਾਫ਼ ਹੈ ਜਿਸ ਵਿਚ ਮੈਂ ਭਰੋਸਾ ਕਰਦਾ ਹਾਂ। ਮੇਰਾ ਸੱਚਾ ਸਮਰਥਕ ਕਦੇ ਵੀ ਸਿਆਸੀ ਹਿੰਸਾ ਨਹੀਂ ਕਰੇਗਾ, ਕਾਨੂੰਨਾਂ ਦੀ ਧੱਜੀਆਂ ਨਹੀਂ ਉਡਾਵੇਗਾ। ਜੇਕਰ ਆਪ ਅਜਿਹਾ ਕੁਝ ਕਰ ਰਹੇ ਹਨ ਤਾਂ  ਸਾਡੇ ਅੰਦੋਲਨ ਦਾ ਸਮਰਥਨ ਨਹੀਂ ਕਰ ਰਹੇ ਹਨ, ਆਪ ਸਾਡੇ ਦੇਸ਼ ’ਤੇ ਹਮਲਾ ਕਰ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਅਸੀਂ ਸਿਆਸੀ ਹਿੰਸਾ ਨੂੰ ਕਾਬੂ ਤੋਂ ਬਾਹਰ ਜਾਂਦੇ ਦੇਖਿਆ ਹੈ, ਅਸੀਂ ਕਈ ਦੰਗੇ ਦੇਖੇ ਹਨ, ਭੀੜ, ਭੰਨ੍ਹਤੋੜ ਦੀ ਕਾਰਵਾਈ ਦੇਖੀ ਹੈ। ਇਹ ਸਭ ਰੁਕਣਾ ਚਾਹੀਦਾ। ਚਾਹੇ ਤੁਸੀਂ ਸੱਜੇ ਜਾਂ ਖੱਬੇ ਪਾਸੇ ਹੋਣ। ਡੈਮਕੋਰੇਟ ਹੋਣ ਜਾਂ ਰਿਪਬਲਿਕਨ , ਹਿੰਸਾ ਦਾ ਸਮਰਥਨ ਨਹੀਂ ਕੀਤਾ ਜਾ ਸਕਦਾ।
ਟਰੰਪ ਨੇ ਕਿਹਾ ਕਿ ਇਸ ਦੇ ਲਈ ਕੋਈ ਮਾਫ਼ੀ ਨਹੀਂ ਹੈ, ਪਿਛਲੇ ਹਫਤੇ ਜਿਨ੍ਹਾਂ ਨੇ ਹਮਲਾ ਕੀਤਾ , ਉਨ੍ਹਾਂ ਕਾਨੂੰਨ ਦੀ ਜਦ ਵਿਚ ਲਿਆ ਜਾਵੇਗਾ। ਮੈਂ ਫੈਡਰਲ ਏਜੰਸੀ ਨੂ ੰਕਾਨੂੰਨ ਦਾ ਪਾਲਣ ਕਰਾਉਣ ਦੇ ਲਈ  ਜ਼ਰੂਰੀ ਕਦਮ ਚੁੱਕਣ ਲਈ ਕਿਹਾ ਹੈ। ਅਸੀਂ ਵਾਸਿੰਗਟਨ ਡੀਸੀ ਵਿਚ ਹਜ਼ਾਰਾਂ ਨੈਸ਼ਨਲ ਗਾਰਡ ਕਰਮਚਾਰੀਆਂ ਨੂੰ ਲਿਆ ਰਹੇ ਹਾਂ ਤਾਕਿ ÎÎਇੱਥੇ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।

ਹੋਰ ਖਬਰਾਂ »

ਹਮਦਰਦ ਟੀ.ਵੀ.