ਔਟਵਾ, 14 ਜਨਵਰੀ, ਹ.ਬ. : ਕੈਨੇਡਾ ਵਿਚ ਮਰਖਮ ਯੂਨੀਅਨਵਿਲੇ ਤੋਂ ਸਾਂਸਦ ਬੌਬ ਸਰੋਆ ਨੇ ਜਨਵਰੀ, 1990 ਵਿਚ ਕਸ਼ਮੀਰੀ ਪੰਡਤਾਂ ਦੇ ਜਾਤੀ ਸਫਾਏ ਦੀ ਨਿੰਦਾ ਕੀਤੀ ਹੈ ਅਤੇ ਘਾਟੀ ਵਿਚ ਉਨ੍ਹਾਂ ਦੇ ਮੁੜ ਵਸੇਬੇ  ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੋਜਨਾ ਦਾ ਸਮਰਥਨ ਕੀਤਾ ਹੈ। ਕਸ਼ਮੀਰ ਦੀ ਹਿੰਦੂ ਆਬਾਦੀ ’ਤੇ ਹਮਲੇ ਦੀ 31ਵੀਂ ਬਰਸੀ ’ਤੇ Îਇੱਕ ਬਿਆਨ ਵਿਚ ਉਨ੍ਹਾਂ ਨੇ ਲਿਖਿਆ,  ਮੈਂ ਕੌਮਾਂਤਰੀ ਭਾਈਚਾਰੇ ਨੂੰ ਇਸੇ ਨੂੰ ਅਤੇ ਮਨੁੱਖਤਾ ਦੇ ਖ਼ਿਲਾਫ਼ ਇਸ ਤਰ੍ਹਾਂ ਦੇ ਅਪਰਾਧਾਂ ਨੂੰ ਰੋਕਣ ਦੇ ਲਈ ਪ੍ਰਭਾਵੀ ਕਦਮ ਚੁੱਕਣ ਦੀ ਅਪੀਲ ਕਰਦਾ ਹਾਂ। ਮੈਂ ਕਸ਼ਮੀਰੀ ਪੀੜਤਾਂ ਦੀ ਉਨ੍ਹਾਂ ਦੇ ਘਰਾਂ ਨੂੰ ਸੁਰੱਖਿਅਤ ਵਾਪਸੀ ਵਿਚ ਮਦਦ ਦੀ ਭਾਰਤ ਸਰਕਾਰ ਦੀ ਯੋਜਨਾ ਦਾ ਸਮਰਥਨ ਕਰਦਾ ਹਾਂ।
ਜਨਵਰੀ 1990 ਵਿਚ ਕਸ਼ਮੀਰੀ ਪੰਡਤਾਂ ਦੇ ਜਾਤੀ ਸਫਾਏ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਇਸ ਕਤਲੇਆਮ ਵਿਚ ਮਾਰੇ ਗਏ, ਬਲਾਤਕਾਰ ਦੇ ਸ਼ਿਕਾਰ ਅਤੇ ਜ਼ਖਮੀ ਹੋਏ ਸਾਰੇ ਲੋਕਾਂ ਦੇ ਪਰਵਾਰਾਂ ਅਤੇ ਦੋਸਤਾਂ ਦੇ ਪ੍ਰਤੀ ਮੈਂ ਅਪਣੀ ਸੰਵੇਦਨਾ ਪ੍ਰਗਟ ਕਰਨੀ  ਚਾਹੁੰਦਾ ਹਾਂ। ਬੌਬ ਨੇ ਅੱਗੇ ਲਿਖਿਆ ਮੈਂ ਕਸ਼ਮੀਰ ਵਿਚ ਹਜ਼ਾਰਾਂ ਸਾਲ ਪੁਰਾਣੇ ਹਿੰਦੂ ਪੂਜਾ ਸਥਾਨਾਂ ਨੂੰ ਖੰਡਿਤ ਕਰਨ ਦੀ ਨਿੰਦਾ ਕਰਦਾ ਹਾਂ। ਨਾਲ ਹੀ ਇਸ ਕਤਲੇਆਮ ਅਤੇ ਜਾਤੀ ਸਫਾਏ ਵਿਚ ਬਚ ਗਏ ਕਸ਼ਮੀਰੀ ਪੰਡਤ ਭਾਈਚਾਰੇ  ਦੇ ਮੈਂਬਰਾਂ ਦੁਆਰਾ ਦਿਖਾਈ ਗਈ ਦ੍ਰਿੜ੍ਹਤਾ ਅਤੇ ਹਿੰਮਤ ਦੀ ਸ਼ਲਾਘਾ ਕਰਦਾ ਹਾਂ।

ਹੋਰ ਖਬਰਾਂ »

ਹਮਦਰਦ ਟੀ.ਵੀ.