ਸੈਨੇਟ ਵਿਚ ਦੋ-ਤਿਹਾਈ ਬਹੁਮਤ ਨਾਲ ਮਨਜ਼ੂਰੀ ਲਾਜ਼ਮੀ
ਵਾਸ਼ਿੰਗਟਨ, 14 ਜਨਵਰੀ, ਹ.ਬ. :  ਅਮਰੀਕਾ ਦੇ ਇਤਿਹਾਸ ਵਿਚ ਪਹਿਲੀ ਵਾਰ ਇਕ ਰਾਸ਼ਟਰਪਤੀ ਵਿਰੁੱਧ ਦੂਜੀ ਵਾਰ ਮਹਾਂਦੋਸ਼ ਲਾਉਂਦਿਆਂ ਅਹੁਦੇ ਤੋਂ ਬਰਤਰਫ਼ ਕਰਨ ਦੀ ਪ੍ਰਵਾਨਗੀ ਦੇ ਦਿਤੀ ਗਈ। ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਨੇ ਡੌਨਲਡ ਟਰੰਪ ਵਿਰੁੱਧ ਮਹਾਂਦੋਸ਼ ਪ੍ਰਵਾਨ ਕਰ ਲਿਆ ਪਰ ਸੈਨੇਟ ਦੀ ਮਨਜ਼ੂਰੀ ਵੀ ਲਾਜ਼ਮੀ ਹੋਵੇਗੀ ਜੋ 19 ਜਨਵਰੀ ਤੋਂ ਪਹਿਲਾਂ ਸੰਭਵ ਨਹੀਂ ਜਾਪਦੀ। ਮੁਲਕ ਵਿਚ ਬਗਾਵਤ ਖੜ੍ਹੀ ਕਰਨ ਦੇ ਦੋਸ਼ ਹੇਠ ਟਰੰਪ ਦੀ ਬਰਖ਼ਾਸਤਗੀ ਵਾਲੇ ਮਤੇ ਦੇ ਹੱਕ ਵਿਚ 232 ਅਤੇ ਵਿਰੋਧ ਵਿਚ 197 ਵੋਟਾਂ ਪਈਆਂ।  ਟਰੰਪ ਦੀ ਰਿਪਬਲਿਕਨ ਪਾਰਟੀ ਦੇ 10 ਮੈਂਬਰਾਂ ਨੇ ਮਹਾਂਦੋਸ਼ ਦੇ ਹੱਕ ਵਿਚ ਵੋਟ ਪਾਈ ਜਿਨ੍ਹਾਂ ਦਾ ਕਹਿਣਾ ਸੀ ਕਿ ਸੰਸਦ ਉਪਰ ਹੋਏ ਹਮਲੇ ਦੇ ਮਾਮਲੇ ਵਿਚ ਰਾਸ਼ਟਰਪਤੀ ਦੀ ਜਵਾਬਦੇਹੀ ਤੈਅ ਕਰਨੀ ਬੇਹੱਦ ਜ਼ਰੂਰੀ  ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.