ਗੋਨਿਆਣਾ ਮੰਡੀ, 14 ਜਨਵਰੀ, ਹ.ਬ. : ਗੋਨਿਆਣਾ ਮੰਡੀ ਵਿਚ ਬਾਈਕ ਸਵਾਰ ਲੁਟੇਰਿਆਂ ਨੇ ਧੁੰਦ ਅਤੇ ਠੰਡ ਦਾ ਫਾਇਦਾ ਲੈ ਕੇ ਇੱਕ ਵਪਾਰੀ ਦੀ ਅੱਖਾਂ ਵਿਚ ਮਿਰਚਾਂ ਪਾ ਕੇ ਉਸ ਕੋਲੋਂ ਦਸ ਲੱਖ ਰੁਪਏ ਅਤੇ ਜ਼ਰੂਰੀ ਕਾਗਜ਼ਾਤ ਲੁੱਟ ਕੇ ਫਰਾਰ ਹੋ ਗਏ। ਵਾਰਦਾਤ  ਬੀਤੇ ਦਿਨ ਸਵੇਰੇ ਵਾਪਰੀ। ਵਾਰਦਾਤ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਫਰਮ ਮਾਲਕ ਦੇ ਬਿਆਨ ਦਰਜ ਕਰਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਮਾਲ ਰੋਡ ’ਤੇ ਜਗਦੀਸ਼ ਰਾਏ ਸੰਜੀਵ ਕੁਮਾਰ ਨਾਂ ਦੇ ਆੜ੍ਹਤੀਏ ਦੀ ਦੁਕਾਨ ਹੈ। ਸੰਜੀਵ ਕੁਮਾਰ ਦੇ ਬੇਟੇ ਦੀਪਕ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸੰਜੀਵ ਕੁਮਾਰ ਐਕਟਿਵਾ ’ਤੇ ਦੁਕਾਨ ਖੋਲ੍ਹਣ ਗਏ ਸੀ। ਉਨ੍ਹਾਂ ਦਾ ਪਿੱਛਾ ਕਰ ਰਹੇ ਦੋ ਮੋਟਰ ਸਾਈਕਲ ਸਵਾਰ ਅਣਪਛਾਤੇ ਵਿਅਕਤੀ ਉਥੇ ਪਹੁੰਚੇ ਅਤੇ ਅੱਖਾਂ ਵਿਚ ਮਿਰਚਾਂ ਪਾ ਕੇ ਬੈਗ ਖੋੋਹ ਕੇ ਭੱਜ ਗਏ। ਇਸ ਵਿਚ ਤਕਰੀਬਨ ਦਸ ਲੱਖ ਅਤੇ ਬਹੀ ਖਾਤੇ ਦੀ ਕਿਤਾਬਾਂ ਸੀ। ਦੀਪਕ ਨੇ ਦੱਸਿਆ ਕਿ ਵਾਰਦਾਤ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਨੇ ਵਾਰਦਾਤ ’ਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ। ਜਾਂਚ ਅਧਿਕਾਰੀ ਨੇ ਦੱÎਸਿਆ ਕਿ ਮਾਲ ਰੋਡ ’ਤੇ ਸਥਿਤ ਕੈਮਰਿਆਂ ਦੀ ਜਾਂਚ ਹੋ ਰਹੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.