ਮਨੁੱਖ ਦੇ ਸਰੀਰ ਦਾ 70 ਫੀਸਦੀ ਭਾਗ ਪਾਣੀ ਤੋਂ ਮਿਲ ਕੇ ਬਣਿਆ ਹੈ। ਰੋਟੀ ਦੀ ਭੁੱਖ ਕੁਝ ਹਫਤਿਆਂ ਤੱਕ ਬਰਦਾਸ਼ਤ ਹੋ ਜਾਂਦੀ ਹੈ। ਪਰ ਪਾਣੀ ਦੀ ਕਮੀ ਕੁਝ ਦਿਨਾਂ ਤੱਕ ਵੀ ਬਰਦਾਸ਼ਤ ਨਹੀਂ ਹੁੰਦੀ। ਪਾਣੀ ਸਾਡੇ ਸਰੀਰ ਲਈ ਕਿੰਨਾ ਜ਼ਰੂਰੀ ਹੈ ਇਸ ਬਾਰੇ ਦੱਸਣ ਦੀ ਲੋੜ ਨਹੀਂ। ਪਰ ਇਸ ਦੀ ਵਰਤੋਂ ਕਰਨ ਦੇ ਤਰੀਕੇ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਸਾਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਹੈ। ਠੰਡਾ ਪਾਣੀ ਸਰੀਰ ਲਈ ਕਿੰਨਾ ਨੁਕਸਾਨਦੇਹ ਹੈ ਤੇ ਗਰਮ ਪਾਣੀ ਨੂੰ ਪੀਣ ਦੇ ਸਰੀਰ ਨੂੰ ਫਾਇਦੇ ਕੀ ਹਨ। ਅੱਜ ਇਸ ਆਰਟੀਕਲ ਵਿੱਚ ਗਰਮ ਪਾਣੀ ਪੀਣ ਦੇ ਸਿਹਤ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਅਤੇ ਠੰਢੇ ਪਾਣੀ ਦੇ ਨੁਕਸਾਨ ਬਾਰੇ ਗੱਲ ਕਰਾਂਗੇ । 
ਸਾਧਾਰਨ ਪਾਣੀ ਵਿੱਚ ਜਿੰਨੇ ਗੁਣ ਪਾਏ ਜਾਂਦੇ ਹਨ, ਗਰਮ ਜਾਂ ਕੋਸੇ ਪਾਣੀ ਵਿੱਚ ਗੁਣ ਉਨੇ ਹੀ ਜ਼ਿਆਦਾ ਵਧ ਜਾਂਦੇ ਹਨ। ਪਹਿਲਾਂ ਗੱਲ ਕਰਦੇ ਹਾਂ ਗਰਮ ਪਾਣੀ ਪੀਣ ਦੇ ਫਾਇਦਿਆਂ ਬਾਰੇ।  ਰੋਜ਼ਾਨਾ ਸਵੇਰ ਵੇਲੇ ਗਰਮ ਪਾਣੀ ਪੀਣ ਵਾਲੇ ਲੋਕਾਂ ਦੇ ਪੇਟ ਤੇ ਵਿੱਚ ਕਬਜ਼ ਦੀ ਸਮੱਸਿਆ ਨਹੀਂ ਹੁੰਦੀ ਅਤੇ ਪੇਟ ਹਮੇਸ਼ਾ ਸਾਫ ਰਹਿੰਦਾ ਹੈ। ਜੇ ਕਿਸੇ ਨੂੰ ਭੁੱਖ ਘੱਟ ਲੱਗਦੀ ਹੋਵੇ ਤਾਂ ਗਰਮ ਪਾਣੀ ਵਿੱਚ ਇੱਕ ਨਿੰਬੂ ਨਿਚੋੜ ਕੇ ਅਤੇ ਥੋੜ੍ਹਾ ਜਿਹਾ ਕਾਲਾ ਨਮਕ ਪਾ ਕੇ ਪੀਣ ਨਾਲ ਭੁੱਖ ਵਧਦੀ ਹੈ । ਖਾਧਾ ਪੀਤਾ ਵੀ ਛੇਤੀ ਪਚ ਜਾਂਦਾ ਹੈ। ਜੇ ਗਰਮ ਪਾਣੀ ਵਿੱਚ ਰੋਜ਼ਾਨਾ ਸਵੇਰ ਵੇਲੇ ਨਿੰਬੂ ਨਿਚੋੜ ਕੇ ਪੀਤਾ ਜਾਵੇ ਤਾਂ ਵਜ਼ਨ ਕੰਟਰੋਲ ਵਿੱਚ ਰਹਿੰਦਾ ਹੈ। 
ਪਾਣੀ ਸਾਡੀ ਚਮੜੀ ਦੇ ਰੁੱਖੇਪਣ ਦੀ ਸਮੱਸਿਆ ਖਤਮ ਕਰਕੇ ਚਮੜੀ ਨੂੰ ਕੋਮਲ ਬਣਾਈ ਰੱਖਦਾ ਹੈ । ਗਰਮ ਪਾਣੀ ਪੀਣ ਨਾਲ ਸਾਡੇ ਸਰੀਰ ਵਿੱਚੋਂ ਜ਼ਹਿਰੀਲੇ ਤੱਤ ਚਮੜੀ ਰਾਹੀਂ ਪਸੀਨੇ ਦੇ ਰੂਪ ਵਿੱਚ ਬਾਹਰ ਨਿਕਲ ਜਾਂਦੇ ਹਨ। ਠੰਡਾ ਪਾਣੀ ਪੀਣ ਦੇ ਨੁਕਸਾਨ : ਭੋਜਨ ਖਾਂਦੇ ਸਮੇਂ ਠੰਢਾ ਪਾਣੀ ਪੀਣਾ ਬਹੁਤ ਗਲਤ ਮੰਨਿਆ ਜਾਂਦਾ ਹੈ ਖਾਸ ਤੌਰ ਤੇ ਤਲਿਆ ਹੋਇਆ ਭੋਜਨ ਖਾਂਦੇ ਸਮੇਂ ।ਠੰਡਾ ਪਾਣੀ ਤਲੇ ਹੋਏ ਭੋਜਨ ਨੂੰ ਠੋਸ ਰੂਪ ਵਿੱਚ ਬਦਲ ਦਿੰਦਾ ਹੈ ਜਿਸ ਕਰਕੇ ਇਸ ਦਾ ਪਾਚਨ ਹੌਲੀ ਹੋ ਜਾਂਦਾ ਹੈ। ਇਹ ਠੋਸ ਭੋਜਨ ਅੰਤੜੀਆਂ ਦੇ ਵਿੱਚ ਜਮ੍ਹਾਂ ਹੋਣਾ ਸ਼ੁਰੂ ਹੋ ਜਾਂਦਾ ਹੈ । ਜਿਸ ਦੇ ਚੱਲਦੇ ਸਰੀਰ ਵਿੱਚ ਚਰਬੀ ਅਤੇ ਮੋਟਾਪਾ ਵਧਦਾ ਹੈ ।ਜੋ ਅੱਗੇ ਚੱਲ ਕੇ ਕਈ ਬਿਮਾਰੀਆਂ ਨੂੰ ਜਨਮ ਦੇ ਸਕਦਾ ਹੈ। ਸਾਫ਼ ਸ਼ਬਦਾਂ ਵਿੱਚ ਕਹੀਏ ਤਾਂ ਪਾਣੀ ਪੀਣ ਦਾ ਇਹ ਗਲਤ ਤਰੀਕਾ ਹੀ ਬਹੁਤ ਸਾਰੀਆਂ ਬਿਮਾਰੀਆਂ ਦੀ ਜੜ੍ਹ ਹੈ ।ਇਸ ਦੇ ਉਲਟ ਗਰਮ ਪਾਣੀ ਅੰਤੜੀਆਂ ਵਿੱਚ ਜੰਮੇ ਹੋਏ ਤੱਤ ਖੋਰ ਕੇ ਬਾਹਰ ਕੱਢਦਾ ਹੈ। ਕਦੇ ਵੀ ਤਲੀਆਂ ਚੀਜ਼ਾਂ ਖਾਂਦੇ ਸਮੇਂ ਠੰਡਾ ਪਾਣੀ ਨਾ ਪੀਓ ।
ਜਵਾਨੀ ਦੀ ਦਹਿਲੀਜ਼ ਤੇ ਕਦਮ ਰੱਖਣ ਸਮੇਂ ਮੁੰਡੇ ਕੁੜੀਆਂ ਦੇ ਹਾਰਮੋਨਾਂ ਦੇ ਵਿੱਚ ਬਦਲਾਅ ਆਉਂਦਾ ਹੈ ਜਿਸ ਦੇ ਚੱਲਦੇ ਚਿਹਰੇ ਤੇ ਫਿਨਸੀਆਂ, ਕਿੱਲ-ਮੁਹਾਸੇ ਹੋਣਾ ਆਮ ਗੱਲ ਹੈ।ਗਰਮ ਪਾਣੀ ਪੀਣ ਨਾਲ ਚਮੜੀ ਵਿੱਚੋਂ ਇਹ ਤੇਲ ਰੂਪੀ ਪਦਾਰਥ ਬਹੁਤ ਤੇਜ਼ੀ ਨਾਲ ਬਾਹਰ ਨਿਕਲਦੇ ਹਨ । ਜਿਸ ਦੇ ਚੱਲਦੇ ਚਮੜੀ ਖਰਾਬ ਨਹੀਂ ਹੁੰਦੀ।ਪਰ ਇਸ ਦੇ ਉਲਟ ਬਰਫ ਵਾਲਾ ਠੰਡਾ ਪਾਣੀ ਸਰੀਰ ਦੇ ਅੰਦਰ ਖੁਸ਼ਕੀ ਪੈਦਾ ਕਰਦਾ ਹੈ ਅਤੇ ਸਰੀਰ ਅੰਦਰਲੇ ਤੇਲ ਬਾਹਰ ਚਮੜੀ ਤੇ ਕੱਢ ਦਿੰਦਾ ਹੈ ਜਿਸ ਨਾਲ ਚਮੜੀ ਹੋਰ ਜ਼ਿਆਦਾ ਖਰਾਬ ਹੁੰਦੀ ਹੈ। ਮਨੁੱਖ ਦੇ ਸਰੀਰ ਦਾ 70% ਭਾਗ ਪਾਣੀ ਤੋਂ ਬਣਿਆ ਹੈ। 
ਭੁੱਖ ਦੀ ਕਮੀ ਕੁਝ ਹਫਤਿਆਂ ਤੱਕ ਬਰਦਾਸ਼ਤ ਹੋ ਸਕਦੀ ਹੈ। ਪਰ ਪਾਣੀ ਦੀ ਕਮੀ ਕੁਝ ਦਿਨ ਹੀ ਬਰਦਾਸ਼ਤ ਹੋ ਸਕਦੀ ਹੈ। ਸਰੀਰ ਦੇ ਵਿੱਚ ਪਾਣੀ ਦੀ ਕਮੀ ਆਉਣ ਦੇ ਨਾਲ ਸਰੀਰ ਨੂੰ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ। 
ਬੁਢਾਪੇ ਦੇ ਵਿੱਚ ਆਉਣ ਵਾਲੇ ਬਹੁਤ ਸਾਰੇ ਰੋਗ ਬਚਪਨ ਜਾਂ ਜਵਾਨੀ ਵਿੱਚ ਪਾਣੀ ਸਹੀ ਮਾਤਰਾ ਵਿੱਚ ਨਾਂ ਪੀਣ ਦੀ ਕਾਰਨ ਹੀ ਹੁੰਦੇ ਹਨ । ਰੋਜ਼ਾਨਾ ਘੱਟੋ-ਘੱਟ 8 ਤੋਂ 10 ਗਿਲਾਸ ਪਾਣੀ ਜ਼ਰੂਰ ਪੀਓ। ਬਰਫ ਵਾਲਾ ਪਾਣੀ ਪੀਣ ਦੀ ਬਜਾਏ ਹਮੇਸ਼ਾ ਸਾਦੇ ਪਾਣੀ ਪੀਣ ਨੂੰ ਹੀ ਪਹਿਲ ਦਿਓ ।

 

ਹੋਰ ਖਬਰਾਂ »

ਹਮਦਰਦ ਟੀ.ਵੀ.