ਫਿਰੋਜ਼ਪੁਰ, 14 ਜਨਵਰੀ, ਹ.ਬ. : ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਵਿਚ ਇਲੈਕਟਰਾਨਿਕ ਸਮਾਨ ਦੇ ਗੁਦਾਮ ਵਿਚ ਭਿਆਨਕ ਅੱਗ ਲੱਗ ਗਈ ਜਿਸ ਵਿਚ ਕਰੋੜਾਂ ਦਾ ਸਮਾਨ ਅਤੇ ਗੱਡੀਆਂ ਸੜ ਕੇ ਰਾਖ ਹੋ ਗਈਆਂ। ਇਸ ਹਾਦਸੇ ਵਿਚ ਗੁਦਾਮ ਮਾਲਕ ਨੂੰ ਕਰੋੜਾਂ ਦਾ ਨੁਕਸਾਨ ਹੋਇਆ ਅਤੇ ਉਹ ਕੰਗਾਲੀ ਦੀ ਰਾਹ ’ਤੇ ਆ ਗਿਆ। ਪਰਵਾਰ ਦਾ ਵੀ ਰੋਅ ਰੋਅ ਕੇ ਬੁਰਾ ਹਾਲ ਹੈ।
ਗੁਦਾਮ ਦੇ ਮਾਲਕ ਮਨੀਸ਼ ਅਹੂਜਾ ਨੇ ਦੱਸਿਆ ਕਿ ਫਿਰੋਜ਼ਪੁਰ ਛਾਊਣੀ ਵਿਚ ਨਿਊ ਲਕੀ ਰੇਡੀਓ ਨਾਂ ਤੋਂ ਉਨ੍ਹਾਂ ਦਾ ਸ਼ੋਅ ਰੂਮ ਹੈ। ਸ਼ੋਅ ਰੁਮ ਦਾ ਗੁਦਾਮ ਫਰੀਦਕੋਟ ਰੋਡ ’ਤੇ ਹੈ। ਗੁਦਾਮ ਵਿਚ ਕਰੋੜਾਂ ਰੁਪਏ ਦੀ ਕੀਮਤੀ ਇਲੈਕਟਰਾÎਨਿਕਸ ਚੀਜ਼ਾਂ ਰੱਖੀਆਂ ਹੋਈਆਂ ਸਨ।  ਅੱਗ ’ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਅਤੇ ਲੋਕਾਂ ਨੂੰ ਕਈ ਘੰਟੇ ਤੱਕ ਕੜੀ ਮੁਸ਼ੱਕਤ ਕਰਨੀ  ਪਈ। ਲੇਕਿਨ ਤਦ ਤੱਕ ਸਮਾਨ ਸੜ ਕੇ ਰਾਖ ਹੋ ਚੁੱਕਾ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.