ਨਵੀਂ ਦਿੱਲੀ,  15 ਜਨਵਰੀ, ਹ.ਬ. : ਦੁਨੀਆ ਕੋਰੋਨਾ ਵਾਇਰਸ ਕਾਰਨ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਵੀ ਮੌਤਾਂ ਦਾ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਤਰ੍ਹਾਂ ਹੁਣ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 16 ਜਨਵਰੀ ਨੂੰ ਕੋਰੋਨਾ ਵਾਇਰਸ ਖ਼ਿਲਾਫ਼ ਦੁਨੀਆ ਦੇ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਕਰਨਗੇ। ਕੇਂਦਰੀ ਸਿਹਤ ਮੰਤਰਾਲੇ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਟੀਕਾਕਰਣ ਤੋਂ ਪਹਿਲੇ ਦਿਨ ਵੈਕਸੀਨ ਲਗਵਾਉਣ ਵਾਲੇ ਕੁਝ ਸਿਹਤ ਵਰਕਰਾਂ ਨਾਲ ਵੀਡੀਓ ਕਾਲ ਦੇ ਮਾਧਿਅਮ ਨਾਲ ਗੱਲਬਾਤ ਵੀ ਕਰਨਗੇ। ਟੀਕਾਕਰਣ ਮੁੁਹਿੰਮ ਤੋਂ ਪਹਿਲਾ ਜੰਮੂ-ਕਸ਼ਮੀਰ ਤੋਂ ਲੈ ਕੇ ਕੇਰਲ ਤੇ ਅਸਾਮ ਤੋਂ ਲੈ ਕੇ ਗੋਆ ਤਕ ਦੇਸ਼ ਦੇ ਕੋਨੇ-ਕੋਨੇ ’ਚ ਵੈਕਸੀਨ ਪਹੁੰਚਾਣ ਦਾ ਕੰਮ ਜ਼ਾਰੀ ਹੈ। ਜਾਣਕਾਰੀ ਮੁਤਾਬਕ ਪੀਐੱਮ ਮੋਦੀ 16 ਜਨਵਰੀ ਨੂੰ ਵੈਕਸੀਨੇਸ਼ਨ ਲਈ ਜ਼ਰੂਰੀ ਐਪ ਨੂੰ ਵੀ ਲਾਂਚ ਕਰਨਗੇ। 2,934 ਟੀਕਾਕਰਨ ਕੇਂਦਰਾਂ ’ਚੋਂ ਕੁਝ ਵਿਅਕਤੀਆਂ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ ਜਿੱਥੋਂ ਲਾਭਕਾਰੀਆਂ ਨੂੰ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰ ਸਕਦੇ ਹਨ। ਇਸ ’ਚ ਨਵੀਂ ਦਿੱਲੀ ਦਾ ਐਮਸ ਤੇ ਸਫਦਰਜੰਗ ਹਸਪਤਾਲ ਸ਼ਾਮਲ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪਹਿਲੇ ਦਿਨ ਲਗਪਗ ਤਿੰਨ ਲੱਖ ਸਿਹਤ ਵਰਕਰਾਂ ਨੂੰ ਦੇਸ਼ ਭਰ ’ਚ 2,934 ਕੇਂਦਰਾਂ ’ਤੇ ਵੈਕਸੀਨ ਦਿੱਤੀ ਜਾਵੇਗੀ। 

ਹੋਰ ਖਬਰਾਂ »

ਹਮਦਰਦ ਟੀ.ਵੀ.