ਵਾਸਿੰਗਟਨ,  15 ਜਨਵਰੀ, ਹ.ਬ. : ਕੋਰੋਨਾ ਮਹਾਮਾਰੀ ਫੈਲਾਉਣ ਤੋ ਬਾਅਦ ਲੋਕ ਹੁਣ ਚਾਮਗਾਦੜ ਤੋਂ ਡਰਨ ਲੱਗੇ ਹਨ। ਹਾਲ ਵਿਚ ਵਿਚ ਚਮਗਾਦੜ ਦੀ ਨਵੀਂ ਕਿਸਮ ਨਾਲ ਵਿਗਿਆਨੀ ਸੋਚ ਵਿਚ ਪੈ ਗਏ। ਆਮ ਤੌਰ ’ਤੇ ਲੋਕਾਂ ਨੇ ਸਿਰਫ ਕਾਲੇ ਰੰਗ ਦੇ ਹੀ ਚਮਗਾਦੜ ਦੇਖੇ ਹੋਣਗੇ ਲੇਕਿਨ ਵਿਗਿਆਨੀਆਂ ਨੇ ਓਰੇਂਜ ਰੰਗ ਦਾ ਚਮਗਾਦੜ ਲੱਭ ਲਿਆ ਹੈ।
ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਚਮਗਾਦੜ ਦੀ ਨਵੀਂ ਕਿਸਮ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ  ਇਸ ਦਾ ਰੰਗ ਨਾਰਗੀ ਹੈ। Îਸਾਇੰਟੀਫਿਕ ਜਰਨਲ ਅਮਰੀਕਨ ਮਿਊਜ਼ੀਅਮ ਨੋਵਿਟੇਟਸ ਵਿਚ ਵਿਗਿਆਨੀਆਂ ਨੇ ਇਸ ਚਮਗਾਦੜ ਨੂੰ ਲੈ ਕੇ ਅਪਣੀ ਸਟੱਡੀ ਪ੍ਰਕਾਸ਼ਤ ਕਰਾਈ ਹੈ। ਇਸ ਸਟੱਡੀ ਵਿਚ ਇਹ ਗੱਲ ਸਾਹਮਣੇ ਆਈ ਕਿ ਇਹ ਚਮਗਾਦੜ ਦੀ Îਇਕਦਮਤ ਨਵੀਂ ਕਿਸਮ ਹੈ। 
ਪੱਛਮੀ ਅਫਰੀਕੀ ਦੇਸ਼ ਗਿੰਨੀ ਵਿਚ ਵਿਗਿਆਨੀਆਂ ਨੂੰ ਇਹ ਚਮਗਾਦੜ ਦੀ ਨਵੀਂ ਕਿਸਮ ਮਿਲੀ ਹੈ। ਟੈਕਸਾਸ ਦੇ ਔਸਟਿਨ ਵਿਚ ਇੱਕ ਗੈਰ ਲਾਭਕਾਰੀ ਸੰਗਠਨ ਬੇਂਟ ਕੰਜ਼ਰਵਸ਼ਨ ਦੇ ਡਾਇਰੈਕਟਰ ਜੌਨ ਫਲੈਂਡਰਸ ਨੇ ਕਿਹਾ ਕਿ ਇਹ ਇੱਕ ਤਰ੍ਹਾਂ ਨਾਲ ਜੀਵਨ ਦਾ ਮਕਸਦ ਸੀ ਲੇਕਿਨ ਮੈਂ ਕਦੇ ਸੋਚਿਆ ਨਹੀਂ ਸੀ ਕਿ ਇਹ ਪੂਰਾ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਉਂਜ ਤਾਂ ਹਰ ਕਿਸਮ ਮਹੱਤਵਪੂਰਣ ਹੁੰਦੀ ਹੈ ਲੇਕਿਨ ਆਪ ਦਿਲਚਸਪ ਰੱਖਣ ਵਾਲੇ ਪ੍ਰਾਣੀਆਂ ਦੇ ਲਈ ਹਮੇਸ਼ਾ ਤਿਆਰ ਰਹਿੰਦੇ ਹਨ ਅਤੇ ਇਹ ਅਸਲ ਵਿਚ ਸ਼ਾਨਦਾਰ ਹੈ। ਉਨ੍ਹਾਂ ਕਿਹਾ ਕਿ ਲੈਬਾਰਟਰੀ ਵਿਚ ਪਹਿਲਾਂ ਤੋਂ ਕਈ ਕਿਸਮਾਂ ਨੂੰ ਲੱਭਣ ਦੇ ਲਈ ਕੋਸ਼ਿਸ ਜਾਰੀ ਹੈ। ਲੇਕਿਨ ਜੰਗਲ ਵਿਚ ਜਾ ਕੇ ਇਸ ਤਰ੍ਹਾਂ ਦੀ ਨਵੀਂ ਕਿਸਮਾਂ ਲੱਭਣਾ ਅਪਣੇ ਆਪ ਵਿਚ ਅਲੱਗ ਗੱਲ ਹੈ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.