ਨਵੀਂ ਦਿੱਲੀ,  15 ਜਨਵਰੀ, ਹ.ਬ. : ਕੋਰੋਨਾ ਮਹਾਮਾਰੀ ਤੋਂ ਮੁਕਤੀ ਪਾਉਣ ਲਈ ਦੁਨੀਆ ਭਰ ਦੇ ਕਈ ਦੇਸ਼ਾਂ ਵਿਚ ਵੈਕਸੀਨੇਸ਼ਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਨਾਰਵੇ ਵਿਚ ਵੀ ਨਵੇਂ ਸਾਲ ਦੇ ਚਾਰ ਦਿਨ ਬਾਅਦ ਤੋਂ ਹੀ ਟੀਕਾਕਰਣ ਕੀਤਾ ਜਾ ਰਿਹਾ ਹੈ। ਇਸ ਦੌਰਾਨ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਨਾਰਵੇ ਵਿਚ ਬਾਇਓਐਨਟੈਕ ਦੀ ਫਾਈਜ਼ਰ ਵੈਕਸੀਨ ਲਾਏ ਜਾਣ ਤੋ ਬਾਅਦ 13 ਲੋਕਾਂ ਦੀ ਮੌਤ ਨਾਲ ਕੋਹਰਾਮ ਮਚ ਗਿਆ ਹੈ।ਦਰਅਸਲ ਦੇਸ਼ ਭਰ ਵਿਚ ਹੁਣ ਤੱਕ 33 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਫਾਈਜ਼ਰ ਦਾ ਟੀਕਾ ਲਗਾਇਆ ਜਾ ਚੁੱਕਾ ਹੈ। 29 ਲੋਕਾਂ ਵਿਚ ਇਸ ਦੇ ਸਾਈਡਇਫੈਕਟ ਦੇਖਣ ਨੂੰ ਮਿਲੇ ਹਨ।  ਤੁਹਾਨੂੰ ਦੱਸ ਦੇਈਏ ਕਿ ਨਾਰਵੇ ਵਿਚ ਸਰਕਾਰ ਨੇ ਇਸ ਗੱਲ ਦਾ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਵੈਕਸੀਨ ਦੇ ਸਾਈਡ ਇਫੈਕਟ ਹੋ ਸਕਦੇ ਹਨ। ਜਿਹੜੇ 29 ਲੋਕਾਂ ਵਿਚ ਸਾਈਡ ਇਫੈਕਟ ਦੇਖੇ ਗਏ ਸੀ ਉਨ੍ਹਾਂ ਵਿਚੋਂ 13 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਨਾਰਵੇ ਦੀ ਮੈਡੀਸਿਨ ਏਜੰਸੀ ਦੇ ਮੈਡੀਕਲ ਡਾਇਰੈਕਟਰ ਸਟੇਈਨਾਰ ਮੈਡਸੇਨ ਨੇ ਦੇਸ਼ ਦੇ ਕੌਮੀ ਪ੍ਰਸਾਰਕ ਐਨਆਰਕੇ ਨਾਲ  ਗੱਲਬਾਤ ਵਿਚ ਕਿਹਾ, ਇਨ੍ਹਾਂ 13 ਮੌਤਾਂ ਵਿਚ 9 ਗੰਭੀਰ ਸਾਈਡ ਇਫੈਕਟ ਅਤੇ 7 ਘੱਟ ਗੰਭੀਰ ਸਾਈਡ ਇਫੈਕਟ ਦੇ ਮਾਮਲੇ ਹਨ। 
ਨਾਰਵੇ ਵਿਚ ਕੁਲ 23 ਲੋਕਾਂ ਦੀ ਮੌਤ ਨੂੰ ਵੈਕਸੀਨ ਲਗਾਉਣ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਨ੍ਹਾਂ ਵਿਚੋਂ ਹੁਣ ਤੱਕ 13 ਲੋਕਾਂ ਦੀ ਜਾਂਚ ਕੀਤੀ ਗਈ ਹੈ। ਜਿਨ੍ਹਾਂ ਲੋਕਾਂ ਦੀ ਮੌਤ ਹੋਈ ਉਹ ਸਾਰੇ ਬਜ਼ੁਰਗ ਸੀ ਤੇ ਨਰਸਿੰਗ ਹੋਮ ਵਿਚ ਰਹਿੰਦੇ ਸੀ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.