ਕੁਆਲਾਲੰਪੁਰ,  15 ਜਨਵਰੀ, ਹ.ਬ. : ਕੰਗਾਲੀ ਦੇ ਦੌਰ ਤੋਂ ਗੁਜ਼ਰ ਰਹੇ ਪਾਕਿਸਤਾਨ ਨੂੰ ਉਸ ਦੇ ਇੱਕ ਹੋਰ ਦੋਸਤ ਨੇ ਕਰਾਰਾ ਝਟਕਾ ਦਿੱਤਾ ਹੈ। ਮਲੇਸ਼ੀਆ ਨੇ ਪਾਕਿਸਤਾਨ ਦੀ ਸਰਕਾਰੀ ਜਹਾਜ਼ ਕੰਪਨੀ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੇ ਬੋਇੰਗ 777 ਯਾਤਰੀ ਜਹਾਜ਼ ਨੂੰ ਜ਼ਬਤ ਕਰ ਲਿਆ। ਪਾਕਿਸਤਾਨੀ ਮੀਡੀਆ ਰਿਪੋਰਟ ਮੁਤਾਬਕ ਇਹ ਜਹਾਜ਼ ਲੀਜ਼ ’ਤੇ ਲਿਆ ਗਿਆ ਸੀ ਅਤੇ ਪੈਸੇ ਨਹੀਂ ਦੇਣ ’ਤੇ ਜਹਾਜ਼ ਨੁੂੰ ਜ਼ਬਤ ਕਰ ਲਿਆ।
ਕੁਆਲਾਲੰਪੁਰ ਏਅਰਪੋਰਟ ’ਤੇ ਘਟਨਾ ਦੇ ਸਮੇਂ ਜਹਾਜ਼ ਵਿਚ ਯਾਤਰੀ ਅਤੇ ਚਾਲਕ ਦਲ ਸਵਾਰ ਸੀ। ਲੇਕਿਨ ਉਨ੍ਹਾਂ ਬੇÎਇੱਜ਼ਤ ਕਰਕੇ ਉਤਾਰ ਦਿੱਤਾ ਗਿਆ। ਪਾਕਿਸਤਾਨ ਇੰਟਰਨੈਸ਼ਨਲ ਦੇ ਬੇੜੇ ਵਿਚ ਕੁਲ 12 ਬੋਇੰਗ 777 ਜਹਾਜ਼ ਹਨ। ਇਨ੍ਹਾਂ ਜਹਾਜ਼ਾਂ ਨੂੰ ਵਿਭਿੰਨ ਕੰਪਨੀਆਂ ਨਾਲ ਸਮੇਂ ਸਮੇਂ ’ਤੇ ਡਰਾਈ ਲੀਜ਼ ’ਤੇ  ਲਿਆ ਗਿਆ ਹੈ। ਦੱਸਿਆ ਜਾ ਰਿਹਾ ਕਿ ਮਲੇਸ਼ੀਆ ਨੇ ਜਿਸ ਜਹਾਜ਼ ਨੂੰ ਜ਼ਬਤ ਕੀਤਾ ਉਹ ਵੀ ਲੀਜ਼ ’ਤੇ ਸੀ। ਲੇਕਿਨ ਲੀਜ਼ ਦੀ ਸ਼ਰਤ ਤਹਿਤ ਪੈਸਾ ਨਹੀ ਚੁਕਾਉਣ ’ਤੇ ਇਸ ਜਹਾਜ਼ ਨੂੰ ਕੁਆਲਾਲੰਪੁਰ ਵਿਚ ਜ਼ਬਤ ਕਰ ਲਿਆ ਗਿਆ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.