ਟਿਕਰੀ ਬਾਰਡਰ, 15 ਜਨਵਰੀ, ਸੱਜਣ ਸੈਣੀ ਦਿੱਲੀ ਮੋਰਚੇ ’ਤੇ ਡਟੇ ਤਿੰਨ ਹੋਰ ਯੋਧਿਆਂ ਨੇ ਅੱਜ ਦਮ ਤੋੜ ਦਿਤਾ। ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਬਾਲੇ ਵਾਲਾ ਦਾ ਹਰਦੇਵ ਸਿੰਘ ਆਪਣੇ ਸਾਥੀਆਂ ਨਾਲ ਲੰਗਰ ਦੀ ਸਮੱਗਰੀ ਲੈ ਕੇ ਟਿਕਰੀ ਬਾਰਡਰ ’ਤੇ ਪੁੱਜਾ ਜਿਥੇ ਉਸ ਦੀ ਤਬੀਅਤ ਅਚਾਨਕ ਵਿਗੜ ਗਈ। ਹਰਦੇਵ ਸਿੰਘ ਨੂੰ ਘਰ ਵਾਪਸ ਲਿਆਂਦਾ ਜਾ ਰਿਹਾ ਸੀ ਪਰ ਉਹ ਰਾਹ ਵਿਚ ਹੀ ਦਮ ਤੋੜ ਗਿਆ। ਦੋ ਕਿਸਾਨਾਂ ਦੀ ਸ਼ਨਾਖ਼ਤ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਕਰਮਜੀਤ ਸਿੰਘ ਅਤੇ ਜਗੀਰ ਸਿੰਘ ਵਜੋਂ ਕੀਤੀ ਗਈ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.