ਨਿਊਯਾਰਕ, 15 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿੱਚ ਇੱਕ ਪੰਜਾਬੀ ਨੇ ਆਪਣੇ ਸਾਰੇ ਟੱਬਰ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਸ ਦੀ 14 ਸਾਲਾ ਧੀ ਅਤੇ ਸੱਸ ਦੀ ਮੌਤ ਹੋ ਗਈ, ਜਦਕਿ ਰਸਪਾਲ ਕੌਰ ਨਾਂ ਦੀ ਇੱਕ ਔਰਤ ਜ਼ਖਮੀ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਭੂਪਿੰਦਰ ਸਿੰਘ ਨਾਂ ਦੇ ਇਸ ਵਿਅਕਤੀ ਨੇ ਖੁਦ ਨੂੰ ਵੀ ਗੋਲੀ ਮਾਰ ਲਈ। ਨਿਊਯਾਰਕ ਪੁਲਿਸ ਨੇ ਦੱਸਿਆ ਕਿ ਅਲਬਾਨੀ ਤੋਂ 19 ਕਿਲੋਮੀਟਰ ਦੂਰ ਦੱਖਣ ਵਿੱਚ ਸ਼ੋਡੈਕ ਕਸਬੇ ਵਿੱਚ ਭੂਪਿੰਦਰ ਸਿੰਘ ਨਾਂ ਦੇ ਵਿਅਕਤੀ ਨੇ ਆਪਣੀ ਧੀ ਜਸਲੀਨ ਕੌਰ ਅਤੇ ਸੱਸ ਮਨਜੀਤ ਕੌਰ ਨੂੰ ਗੋਲੀ ਮਾਰ ਦਿੱਤੀ। ਇਸ ਤੋਂ ਇਲਾਵਾ ਉਸ ਨੇ ਰਸਪਾਲ ਕੌਰ ਨਾਂ ਦੀ ਔਰਤ ਨੂੰ ਵੀ ਗੋਲੀ ਮਾਰੀ, ਪਰ ਉਸ ਦੀ ਜਾਨ ਬਚ ਗਈ ਤੇ ਉਸ ਦੇ ਹੱਥ ਵਿੱਚ ਗੋਲੀ ਲੱਗੀ। ਇਹ ਵਾਰਦਾਤ ਬੁੱਧਵਾਰ ਨੂੰ ਰਾਤ ਲਗਭਗ ਸਾਢੇ 9 ਵਜੇ ਵਾਪਰੀ। 

 

 

ਹੋਰ ਖਬਰਾਂ »

ਅਮਰੀਕਾ

ਹਮਦਰਦ ਟੀ.ਵੀ.