ਫਰਿਜ਼ਨੋ (ਕੈਲੀਫੋਰਨੀਆ), 17 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿੱਚ ਟਰੰਪ ਪ੍ਰਸ਼ਾਸਨ ਦੇ ਆਖਰੀ ਕੈਦੀ ਨੂੰ ਜ਼ਹਿਰ ਦਾ ਟੀਕਾ ਲਾ ਕੇ ਮੌਤ ਦੀ ਸਜ਼ਾ ਦਿੱਤੀ ਗਈ। ਪ੍ਰਸ਼ਾਸਨ ਦੁਆਰਾ ਇਹ ਕਾਰਵਾਈ ਮੌਤ ਦੀ ਸਜ਼ਾ ਦੇ ਵਿਰੋਧੀ ਰਾਸ਼ਟਰਪਤੀ ਚੁਣੇ ਗਏ ਜੋਅ ਬਾਈਡੇਨ ਦੇ ਸਹੁੰ ਚੁੱਕ ਸਮਾਰੋਹ ਤੋਂ ਸਿਰਫ ਪੰਜ ਦਿਨ ਪਹਿਲਾਂ ਕੀਤੀ ਗਈ ਹੈ। ਮੌਤ ਦੀ ਸਜ਼ਾ ਪ੍ਰਾਪਤ ਕਰਨ ਵਾਲਾ ਡਸਟਿਨ ਹਿਗਜ਼, 1996 ਵਿੱਚ ਮੈਰੀਲੈਂਡ ਵਿੱਚ ਤਿੰਨ ਔਰਤਾਂ ਦੇ ਕਤਲ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਇਹ ਦੋਸ਼ੀ ਇਸ ਹਫਤੇ ਵਿੱਚ ਇੰਡੀਆਨਾ ਦੇ ਟੈਰੇ ਹੌਤੇ ਦੀ ਫੈਡਰਲ ਜੇਲ੍ਹ ਵਿੱਚ ਜਾਨਲੇਵਾ ਟੀਕੇ ਨਾਲ ਮੌਤ ਦੀ ਸਜ਼ਾ ਪ੍ਰਾਪਤ ਕਰਨ ਵਾਲਾ ਤੀਜਾ ਕੈਦੀ ਸੀ।
ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਿਆਂ ਵਿਭਾਗ ਨੇ 17 ਸਾਲਾਂ ਦੇ ਅੰਤਰਾਲ ਬਾਅਦ ਪਿਛਲੇ ਸਾਲ ਫੈਡਰਲ ਫਾਂਸੀ ਮੁੜ ਸ਼ੁਰੂ ਕੀਤੀ ਸੀ। ਇਸ 48 ਸਾਲਾ ਕੈਦੀ ਹਿਗਜ਼ ਨੂੰ ਸ਼ਨਿੱਚਰਵਾਰ ਸਵੇਰੇ ਲਗਭਗ 1:23 ਵਜੇ ਮ੍ਰਿਤਕ ਘੋਸ਼ਿਤ ਕੀਤਾ ਗਿਆ ਅਤੇ  ਆਪਣੇ ਆਖਰੀ ਬਿਆਨ ਵਿੱਚ ਹਿਗਜ਼ ਸ਼ਾਂਤ ਸੀ ਅਤੇ ਪੀੜਤਾਂ ਦੇ ਨਾਮ ਦੱਸਦੇ ਹੋਏ ਕਿਹਾ ਕਿ ਉਸ ਨੇ ਕਤਲਾਂ ਦਾ ਆਦੇਸ਼ ਨਹੀਂ ਦਿੱਤਾ ਸੀ। ਇਸ ਤੋਂ ਪਹਿਲਾਂ ਇਸ ਹਫਤੇ ਮੌਤ ਦੀ ਕਤਾਰ ਵਿਚ ਇਕਲੌਤੀ ਔਰਤ ਲੀਜ਼ਾ ਮਾਂਟਗੋਮਰੀ ਨੂੰ ਬੁੱਧਵਾਰ ਦੇ ਦਿਨ ਇੱਕ ਗਰਭਵਤੀ ਮਹਿਲਾ ਦੀ ਹੱਤਿਆ ਕਰਨ ਦੇ ਦੋਸ਼ ਵਿੱਚ ਮੌਤ ਦੇ ਘਾਟ ਉਤਾਰਿਆ ਗਿਆ ਅਤੇ ਉਸਦੇ ਅਗਲੇ ਦਿਨ ਵੀਰਵਾਰ ਨੂੰ ਸਾਬਕਾ ਨਸ਼ਾ ਤਸਕਰ ਕੋਰੇ ਜੋਹਨਸਨ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ।
ਇਹ ਦੋਵੇਂ ਅਪਰਾਧੀ ਹਿਗਜ਼ ਅਤੇ ਜੋਹਨਸਨ ਹਾਲ ਹੀ ਵਿੱਚ ਕੋਰੋਨਾਂ ਵਾਇਰਸ ਤੋਂ ਪ੍ਰਭਾਵਿਤ ਹੋਏ ਸਨ। ਇਸ ਮਾਮਲੇ ਵਿੱਚ ਅਕਤੂਬਰ 2000 ਨੂੰ ਮੈਰੀਲੈਂਡ ਦੀ ਇੱਕ ਫੈਡਰਲ ਜਿਊਰੀ ਨੇ ਤਿੰਨ ਔਰਤਾਂ ਤਮਿਕਾ ਬਲੈਕ (19) , ਮਿਸ਼ਨ ਚਿਨ (23) ਅਤੇ ਤੇਂਜ਼ੀ ਜੈਕਸਨ (21) ਨੂੰ ਫਸਟ ਡਿਗਰੀ ਕਤਲ ਅਤੇ ਅਗਵਾ ਕਰਨ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਸੀ।

 

ਹੋਰ ਖਬਰਾਂ »

ਅਮਰੀਕਾ

ਹਮਦਰਦ ਟੀ.ਵੀ.