ਟਰਾਂਸਪੋਰਟ ਮੰਤਰਾਲੇ ਨੇ ਦਿੱਤੀ ਹਰੀ ਝੰਡੀ

ਔਟਵਾ, 19 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਵਿੱਚ ਬੋਇੰਗ ਕੰਪਨੀ ਦੇ 737 ਮੈਕਸ ਜਹਾਜ਼ ਮੁੜ ਉਡਾਣ ਭਰਨਗੇ। ਟਰਾਂਸਪੋਰਟ ਮੰਤਰਾਲੇ ਨੇ ਇਨ੍ਹਾਂ ਜਹਾਜ਼ਾਂ ਨੂੰ ਮੁੜ ਸੇਵਾਵਾਂ ਲਈ ਹਰੀ ਝੰਡੀ ਦੇ ਦਿੱਤੀ ਹੈ। ਦੋ ਹਾਦਸੇ ਵਾਪਰਨ ਮਗਰੋਂ ਲਗਭਗ ਇੱਕ ਸਾਲ ਤੋਂ ਬੰਦ ਪਏ ਬੋਇੰਗ ਦੇ ਇਹ ਜਹਾਜ਼ ਮੁੜ ਤੋਂ ਅਸਮਾਨ ਵਿੱਚ ਉਡਣਗੇ।
ਦੱਸ ਦੇਈਏ ਕਿ ਬੋਇੰਗ ਕੰਪਨੀ ਦੇ 737 ਮੈਕਸ ਜਹਾਜ਼ਾਂ ’ਤੇ ਇਸ ਕਾਰਨ ਪਾਬੰਦੀ ਲਾਈ ਗਈ ਸੀ, ਕਿਉਂਕਿ ਇਸ ਦੇ ਦੋ ਜਹਾਜ਼ ਹਾਦਸਾਗ੍ਰਸਤ ਹੋ ਗਏ ਸਨ, ਜਿਸ ਕਾਰਨ 346 ਯਾਤਰੀਆਂ ਦੀ ਜਾਨ ਚਲੀ ਗਈ ਸੀ। ਕਿਹਾ ਜਾ ਰਿਹਾ ਸੀ ਕਿ ਇਨ੍ਹਾਂ ਜਹਾਜ਼ਾਂ ਵਿੱਚ ਕਈ ਖਾਮੀਆਂ ਹਨ, ਜਿਸ ਕਾਰਨ ਇਨ੍ਹਾਂ ਨਾਲ ਹਾਦਸੇ ਵਾਪਰ ਰਹੇ ਹਨ। ਇਸ ’ਤੇ ਕੈਨੇਡਾ ਸਰਕਾਰ ਨੇ ਇਨ੍ਹਾਂ ’ਤੇ ਪਾਬੰਦੀਆਂ ਲਾਉਣ ਦਾ ਐਲਾਨ ਕਰ ਦਿੱਤਾ ਸੀ। 
 

ਹੋਰ ਖਬਰਾਂ »

ਹਮਦਰਦ ਟੀ.ਵੀ.